“ਪੇਸਿੰਗ” (Pacing) ਰਾਹੀਂ ਆਪਣੀ ਊਰਜਾ ਦੀ ਸੰਤੁਲਿਤ ਵਰਤੋਂ

“ਪੇਸਿੰਗ” (Pacingਉਹ ਕਿਰਿਆ ਹੈ ਜਦੋਂ ਆਪਣੇ ਸਰੀਰ ਦੀ ਊਰਜਾ ਅਤੇ ਸ਼ਕਤੀ ਦੇ ਹਿਸਾਬ ਨਾਲ ਹੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਭਾਵ ਹੱਦ ਤੋਂ ਜਿਆਦਾ ਤੇਜ਼ੀ ਜਾਂ ਜ਼ੋਰ ਨਾਲ ਕੁੱਝ ਕਰਨ ਦਾ ਦੰਕੋਚ ਕਰਕੇ ਸਹਿਜ ਨਾਲ ਕਰਨਾ। “ਪੇਸਿੰਗ” ਉਹਨਾਂ ਗਤੀਵਿਧੀਆਂ ਨੂੰ ਰੋਕਣ ਦਾ ਬਹਾਨਾ ਜਾਂ ਸਲਾਹ ਨਹੀਂ ਜਿਹਨਾਂ ਨੂੰ ਤੁਸੀਂ ਖੁੱਸ਼ੀ ਅਤੇ ਚਾਹ ਦੇ ਨਾਲ ਕਰਦੇ ਹੋ ਬਲਕਿ ਇਹ ਸਿੱਖਣ ਦਾ ਤਰੀਕਾ ਹੈ ਕਿ ਤੁਸੀਂ ਓਸ ਗਤੀਵਿਧੀ ਨੂੰ ਕਿੰਨੇ ਚਿਰ ਲਈ ਜਾਂ ਕਿੰਨੇ ਜ਼ੋਰ ਨਾਲ ਬਿਨਾ ਦਰਦ ਹੁੰਦਿਆਂ ਤੋਂ ਕਰ ਸਕਦੇ ਹੋ। ਕਿਸੇ ਹੱਦ ਤਕ, ਸਮੇਂ ਦੇ ਨਾਲ-ਨਾਲ, “ਪੇਸਿੰਗ” ਤੁਹਾਨੂੰ ਇਹ ਪਤਾ ਲਗਾਉਣ ਵਿੱਚ ਮਦਦ ਕਰੇਗਾ ਕਿ ਦਰਦ ਦੇ ਵਧਣ ਤੋਂ ਪਹਿਲਾਂ ਤੁਹਾਡਾ ਸਰੀਰ ਕਿੰਨਾ ਕੁੱਝ ਕਰ ਸਕਦਾ ਹੈ। ਗਤੀਵਿਧੀਆਂ ਨੂੰ ਕਿਹੜੇ ਤਰੀਕੇ ਨਾਲ ਅਤੇ ਕਿਵੇਂ ਕਰਨ ਬਾਰੇ ਸਿੱਖਣ ਦੇ ਲਈ ਸਮਾਂ ਲੱਗਦਾ ਹੈ ਅਤੇ ਜਦੋਂ ਅਸੀਂ ਆਪਣੀਆਂ ਹੱਦਾਂ ਨੂੰ ਸੰਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦਰਦ ਦਾ ਭਿਆਨਕ ਰੂਪ (ਫਲੇਰ ਅੱਪ) ਵੀ ਦੇਖਣ ਨੂੰ ਕਦੇ ਕਦਾਈਂ ਮਿਲ ਸਕਦਾ ਹੈ।

Download “ਪੇਸਿੰਗ” (Pacing) ਰਾਹੀਂ ਆਪਣੀ ਊਰਜਾ ਦੀ ਸੰਤੁਲਿਤ ਵਰਤੋਂ
<  Back to topic: Wellness and mental health