ਮਾਨਸਿਕ ਤਣਾਅ ਦੀ ਸਥਿਤੀ ਉਦੋਂ ਬਣਦੀ ਹੈ ਜਦੋਂ ਤੁਹਾਡੇ ਦਿਮਾਗ ਅਤੇ ਸਰੀਰ ਕਿਸੇ ਵਿਸ਼ੇਸ਼ ਖਤਰੇ ਨੂੰ ਮਹਿਸੂਸ ਕਰਦੇ ਹਨ। ਇਸ ਤਣਾਅ ਨੂੰ ਇੱਕ ਕੁਦਰਤੀ ਪ੍ਰਕਿਰਿਆ ਵਜੋਂ ਸਮਝਣ ਨਾਲ ਤਣਾਅਪੂਰਨ ਹਲਾਤਾਂ ਨਾਲ ਨਜਿੱਠਣ ਦੀ ਤੁਹਾਡੀ ਕਾਫੀ ਮਦਦ ਹੋ ਸਕਦੀ ਹੈ।
ਜੇ ਤੁਸੀਂ ਉਨ੍ਹਾਂ ਹਲਾਤਾਂ ਨੂੰ ਪਛਾਨਣਾ ਸਿੱਖਦੇ ਹੋ ਜੋ ਤੁਹਾਡੇ ਅੰਦਰ ਮਾਨਸਿਕ ਤਣਾਅ ਪੈਦਾ ਕਰਦੀਆਂ ਹਨ ਤਾ ਤੁਸੀਂ ਇਸ ਗੱਲ ਵੱਲ ਧਿਆਨ ਦੇ ਕੇ ਸਮਝ ਸਕਦੇ ਹੋ ਕਿ ਤਣਾਅਪੂਰਨ ਹਲਾਤਾਂ ਵੇਲੇ ਤੁਹਾਡੇ ਦਿਮਾਗ ਅਤੇ ਸਰੀਰ ਕਿਹੋ ਜਿਹੀ ਪ੍ਰਤੀਕਰਮ ਦਿੰਦੇ ਹਨ। ਇਸ ਸਾਰੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਣ ਨਾਲ ਤਣਾਅਪੂਰਨ ਹਲਾਤਾਂ ਨਾਲ ਨਜਿੱਠਣ ਲਈ ਉਸਾਰੂ ਅਤੇ ਅਸਰਦਾਇਕ ਤਰੀਕੇ ਪੈਦਾ ਕਰ ਸਕਦੇ ਹੋ।