ਦਰਦ ਸਹਾਇਤਾ ਅਤੇ ਤੰਦਰੁਸਤੀ ਗਰੁੱਪ - ਪੰਜਾਬੀ ਗਰੁੱਪ

ਪੇਨ ਸਪੋਰਟ ਅਤੇ ਵੈੱਲਨੈੱਸ ਗਰੁੱਪ - ਪੰਜਾਬੀ ਗਰੁੱਪ

ਹੁਣ ਪੰਜਾਬੀ ਬੋਲਣ ਵਾਲਿਆਂ ਲਈ ਵੀ ਹਨ!

ਪੇਨ ਸਪੋਰਟ ਅਤੇ ਵੈੱਲਨੈੱਸ ਗਰੁੱਪ ਲਗਾਤਾਰ ਦਰਦ ਨਾਲ ਰਹਿ ਰਹੇ ਲੋਕਾਂ ਨੂੰ ਦਰਦ, ਦਰਦ ਦਾ ਬੰਦੋਬਸਤ ਕਰਨ ਅਤੇ ਦਰਦ ਨਾਲ ਨਜਿੱਠਣ ਦੇ ਢੰਗਾਂ ਬਾਰੇ ਸਿੱਖਣ ਦਾ ਮੌਕਾ ਦਿੰਦੇ ਹਨ ਅਤੇ ਨਾਲ ਦੀ ਨਾਲ  ਬਾਕਾਇਦਾ ਮਿਲਣ ਅਤੇ ਸਹਾਇਤਾ ਕਰਨ ਵਾਲੀ ਕਮਿਊਨਿਟੀ ਬਣਾਉਣ ਦਾ ਮੌਕਾ ਵੀ ਦਿੰਦੇ ਹਨ। ਗਰੁੱਪਾਂ ਵਿੱਚ ਸ਼ਮੂਲੀਅਤ ਮੁਫ਼ਤ ਹੈ ਅਤੇ ਮਹੀਨੇ ਵਿੱਚ ਇੱਕ ਵਾਰ ਔਨਲਾਈਨ ਮਿਲਦੇ ਹਨ। ਦੋ ਘੰਟੇ ਦੇ ਹਰ ਸੈਸ਼ਨ ਤੁਸੀਂ ਆਪਣੇ ਤਜਰਬੇ ਸਾਂਝੇ ਕਰ ਸਕੋਗੇ, ਦਰਦ ਦਾ ਆਪੇ ਬੰਦੋਬਸਤ ਕਰਨ ਦੀ ਮੁਹਾਰਤ 'ਤੇ ਚਰਚਾ ਕਰ ਸਕੋਗੇ ਅਤੇ ਗਰੁੱਪ ਦੇ ਰੂਪ ਵਿੱਚ ਆਰਾਮਦਾਇਕ ਕਸਰਤਾਂ ਵਿੱਚ ਹਿੱਸਾ ਲੈ ਸਕੋਗੇ ।

 

ਪੇਨ ਸਪੋਰਟ ਅਤੇ ਵੈੱਲਨੈੱਸ ਗਰੁੱਪ ਸਿਰਫ਼ ਬੀ ਸੀ ਨਿਵਾਸੀਆਂ ਲਈ ਹਨ।

 

ਔਨਲਾਈਨ ਪੇਨ ਸਪੋਰਟ ਅਤੇ ਵੈੱਲਨੈੱਸ ਗਰੁੱਪ ਵਿੱਚ ਸ਼ਾਮਲ ਹੋਣਾ ਤੁਹਾਡੀ ਇਸ ਤਰ੍ਹਾਂ ਮਦਦ ਕਰ ਸਕਦਾ ਹੈ:

  • ਇੱਕ ਸਹਾਇਕ ਕਮਿਊਨਿਟੀ ਨਾਲ ਜੁੜੇ ਮਹਿਸੂਸ ਕਰਨ ਵਿੱਚ

  • ਤੁਸੀਂ ਜਿਸ ਤਰ੍ਹਾਂ ਦੇ ਹੋ, ਤੁਹਾਨੂੰ ਬਿਲਕੁਲ ਉਸੇ ਤਰ੍ਹਾਂ ਮਾਨਤਾ ਦੇਣ, ਸੁਣੇ ਜਾਣ ਅਤੇ ਸਹਾਇਤਾ ਲੈਣ ਵਿੱਚ

  • ਉਹਨਾਂ ਲੋਕਾਂ ਨਾਲ ਜੁੜਨ ਵਿੱਚ, ਜਿਹੜੇ ਇਹ ਸਮਝਦੇ ਹਨ ਕਿ ਦਰਦ ਨਾਲ ਜਿਊਣ ਵਿੱਚ ਕੀ ਮੁਸ਼ਕਲਾਂ ਹਨ

  • ਦਰਦ ਦੇ ਨਾਲ ਆਪਣੇ ਜੀਵਨ ਬਾਰੇ ਸੁਰੱਖਿਅਤ ਅਤੇ ਪ੍ਰਾਈਵੇਟ ਵਾਤਾਵਰਣ ਵਿੱਚ ਖੁੱਲ੍ਹ ਕੇ ਅਤੇ ਇਮਾਨਦਾਰੀ ਨਾਲ ਗੱਲ ਕਰਨ ਵਿੱਚ

  • ਵਧੇਰੇ ਤਾਕਤਵਰ ਮਹਿਸੂਸ ਕਰਨ ਵਿੱਚ

  • ਦਰਦ ਅਤੇ ਦਰਦ ਸਹਿਣ ਬਾਰੇ ਨਵੀਂ ਜਾਣਕਾਰੀ ਸਿੱਖਣ ਵਿੱਚ

  • ਦਰਦ ਨਾਲ ਚੰਗੀ ਤਰ੍ਹਾਂ ਜਿਊਣ ਲਈ ਆਤਮਵਿਸ਼ਵਾਸ ਅਤੇ ਹੁਨਰ ਵਧਾਉਣ ਵਿੱਚ

  • ਮਹਿਸੂਸ ਕਰਨ ਵਿੱਚ ਕਿ ਤੁਸੀਂ ਸਮਾਜ ਦਾ ਹਿੱਸਾ ਹੋ

  • ਆਸ਼ਾਵਾਦੀ ਅਤੇ ਊਰਜਾ ਨਾਲ ਭਰੇ ਹੋਏ ਮਹਿਸੂਸ ਕਰਨ ਵਿੱਚ

  • ਹੋਰਾਂ ਨੂੰ ਮਿਲਣ-ਗਿਲਣ ਅਤੇ ਚੰਗਾ ਸਮਾਂ ਬਿਤਾਉਣ ਵਿੱਚ

 

ਗਰੁੱਪ ਲਈ ਰਜਿਸਟਰ ਕਰਨ ਲਈ, ਕਿਰਪਾ ਕਰ ਕੇ ਰਜਿਸਟ੍ਰੇਸ਼ਨ ਫਾਰਮ ਨੂੰ ਭਰੋ

ਅਕਸਰ ਪੁੱਛੇ ਜਾਣ ਵਾਲੇ ਸਵਾਲ

 

ਕੀ ਇਹ ਗਰੁੱਪ ਪੂਰੀ ਤਰ੍ਹਾਂ ਪੰਜਾਬੀ ਵਿੱਚ ਚਲਾਇਆ ਜਾਵੇਗਾ?

ਹਾਂ, ਇਹ ਪੇਨ ਅਤੇ ਵੈੱਲਨੈੱਸ ਗਰੁੱਪ ਪੂਰੀ ਤਰ੍ਹਾਂ ਪੰਜਾਬੀ ਵਿੱਚ ਕਰਵਾਏ ਜਾਂਦੇ ਹਨ।

ਮੈਂ ਸ਼ਾਮਲ ਹੋਣ ਲਈ ਕਿਵੇਂ ਰਜਿਸਟਰ ਕਰਾਂ?  

ਪੇਨ ਅਤੇ ਵੈੱਲਨੈੱਸ ਗਰੁੱਪ ਮੁਫ਼ਤ ਹਨ, ਪਰ ਉਹਨਾਂ ਨੂੰ ਰਜਿਸਟ੍ਰੇਸ਼ਨ ਦੀ ਲੋੜ ਹੁੰਦੀ ਹੈ। ਗਰੁੱਪ ਲਈ ਰਜਿਸਟਰ ਕਰਨ ਲਈ, ਕਿਰਪਾ ਕਰ ਕੇ ਰਜਿਸਟ੍ਰੇਸ਼ਨ ਫਾਰਮ ਨੂੰ ਭਰੋ। ਰਜਿਸਟਰ ਕਰਨ ਤੋਂ ਬਾਅਦ, ਤੁਹਾਨੂੰ ਆਪਣੇ ਕੰਪਿਊਟਰ, ਸਮਾਰਟ ਫ਼ੋਨ ਜਾਂ ਟੈਬਲੇਟ ਤੋਂ ਜ਼ੂਮ ਰਾਹੀਂ, ਜਾਂ ਆਪਣੇ ਟੈਲੀਫ਼ੋਨ ਤੋਂ ਕਾਲ ਕਰ ਕੇ ਗਰੁੱਪ ਵਿੱਚ ਸ਼ਾਮਲ ਹੋਣ ਲਈ ਇੱਕ ਲਿੰਕ ਦੇ ਨਾਲ ਇੱਕ ਈਮੇਲ ਕਨਫਰਮੇਸ਼ਨ (ਪੁਸ਼ਟੀ) ਮਿਲੇਗੀ।

ਮੈਂ ਔਨਲਾਈਨ ਮੀਟਿੰਗ ਵਿੱਚ ਕਿਵੇਂ ਸ਼ਾਮਲ ਹੋ ਸਕਦਾ/ਸਕਦੀ ਹਾਂ?

ਗਰੁੱਪ ਦੇ ਸ਼ੁਰੂ ਹੋਣ ਦੇ ਮਿਥੇ ਸਮੇਂ 'ਤੇ, ਲਿੰਕ 'ਤੇ ਕਲਿੱਕ ਕਰੋ ਜਾਂ ਤੁਹਾਡੀ ਰਜਿਸਟ੍ਰੇਸ਼ਨ ਦੀ ਪੁਸ਼ਟੀ ਕਰਨ ਵਾਲੀ ਈਮੇਲ ਵਿੱਚ ਦਿੱਤੇ ਗਏ ਫ਼ੋਨ ਨੰਬਰ ਨੂੰ ਡਾਇਲ ਕਰੋ। ਕੰਪਿਊਟਰ, ਸਮਾਰਟ ਫ਼ੋਨ ਜਾਂ ਟੈਬਲੇਟ ਦੁਆਰਾ ਔਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਣ ਲਈ, ਤੁਸੀਂ ਮੁਫ਼ਤ ਜ਼ੂਮ ਵੀਡੀਓ ਕਾਨਫਰੰਸਿੰਗ ਐਪ ਰਾਹੀਂ ਜਾਂ ਸਿੱਧੇ ਆਪਣੇ ਵੈੱਬ ਬ੍ਰਾਊਜ਼ਰ ਰਾਹੀਂ ਜੁੜਨ ਦੀ  ਚੋਣ ਕਰ ਸਕਦੇ ਹੈ। ਅਸੀਂ ਐਪ ਨੂੰ ਡਾਊਨਲੋਡ ਕਰਨ ਦੀ ਸਿਫ਼ਾਰਿਸ਼ ਕਰਦੇ ਹਾਂ ਕਿਉਂਕਿ ਵੈੱਬ ਬ੍ਰਾਊਜ਼ਰ ਵਾਲੇ ਰੂਪ ਦਾ ਕੰਮ ਕਰਨ ਦਾ ਢੰਗ ਸੀਮਤ ਹੈ। ਜੇਕਰ ਤੁਸੀਂ ਵੈੱਬ ਬ੍ਰਾਊਜ਼ਰ ਰਾਹੀਂ ਕਨੈੱਕਟ ਕਰਨਾ ਚੁਣਦੇ ਹੋ, ਤਾਂ ਅਸੀਂ ਕਰੋਮ ਬ੍ਰਾਊਜ਼ਰ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕਰਦੇ ਹਾਂ। ਜ਼ੂਮ ਨਾਲ ਸ਼ੁਰੂਆਤ ਕਰਨ ਬਾਰੇ ਵਧੇਰੇ ਜਾਣਕਾਰੀ ਇੱਥੇ ਮਿਲਦੀ ਹੈ। ਕਿਰਪਾ ਕਰ ਕੇ ਨੋਟ ਕਰੋ: ਜ਼ੂਮ ਨਾਲ ਰਜਿਸਟਰ ਕਰਨ ਵੇਲੇ ਤੁਹਾਡੇ ਦੁਆਰਾ ਚੁਣਿਆ ਗਿਆ ਯੂਜ਼ਰ ਨਾਮ ਹਾਜ਼ਰੀ ਵਿੱਚ ਮੌਜੂਦ ਹੋਰ ਸਾਰੇ ਮੈਂਬਰਾਂ ਨੂੰ ਦਿਖਾਈ ਦੇਵੇਗਾ। ਜੇਕਰ ਤੁਸੀਂ ਅਗਿਆਤ ਰਹਿਣਾ ਚਾਹੁੰਦੇ ਹੋ, ਤਾਂ ਉਹ ਯੂਜ਼ਰ ਨਾਮ ਚੁਣੋ ਜਿਸ ਵਿੱਚ ਤੁਹਾਡਾ ਅਸਲੀ ਨਾਮ ਸ਼ਾਮਲ ਨਾ ਹੋਵੇ।

      ਫ਼ੋਨ ਦੁਆਰਾ ਔਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਣ ਲਈ, ਆਪਣੀ ਰਜਿਸਟ੍ਰੇਸ਼ਨ ਦੀ ਪੁਸ਼ਟੀ ਕਰਨ ਵਾਲੀ ਈਮੇਲ ਵਿੱਚ ਦਿੱਤਾ ਫ਼ੋਨ ਨੰਬਰ ਡਾਇਲ ਕਰੋ ਅਤੇ, ਜਦੋਂ ਪੁੱਛਿਆ ਜਾਵੇ, ਤਾਂ ਮੀਟਿੰਗ ਸ਼ੁਰੂ ਹੋਣ ਦੇ ਸਮੇਂ ਤੋਂ ਕੁਝ ਮਿੰਟ ਪਹਿਲਾਂ ਰਜਿਸਟ੍ਰੇਸ਼ਨ ਦੀ ਪੁਸ਼ਟੀ ਕਰਨ ਵਾਲੀ ਈਮੇਲ ਵਿੱਚ ਦਿੱਤੀ ਗਈ ਮੀਟਿੰਗ ਆਈ ਡੀ ਦਾਖਲ ਕਰੋ।

4) ਮੈਂ ਗਰੁੱਪ ਮੀਟਿੰਗ ਵਿੱਚ ਕੀ ਆਸ ਰੱਖ ਸਕਦਾ/ਸਕਦੀ ਹਾਂ?

ਪੇਨ ਸਪੋਰਟ ਅਤੇ ਵੈੱਲਨੈੱਸ ਗਰੁੱਪਾਂ ਨੂੰ ਜਾਣਬੁੱਝ ਕੇ ਛੋਟੇ ਰੱਖਿਆ ਜਾਂਦਾ ਹੈ - ਹਰੇਕ ਮੀਟਿੰਗ ਵਿੱਚ ਭਾਗੀਦਾਰ 15 ਤੋਂ ਵੱਧ ਨਾ ਹੋਣ  - ਤਾਂ ਕਿ ਹਰ ਕੋਈ ਆਪਣੀ ਗੱਲ ਸਾਂਝੀ ਕਰ ਸਕੇ ਅਤੇ ਇਹ ਮਹਿਸੂਸ ਕਰ ਸਕੇ ਕਿ ਉਸ ਨੂੰ ਸਹਾਇਤਾ ਮਿਲੀ ਅਤੇ ਉਸ ਨੂੰ ਸੁਣਿਆ ਗਿਆ। ਗਰੁੱਪ ਫੈਸੀਲੀਟੇਟਰ (ਮੋਹਰੀ) ਪੀਅਰ (ਸਾਥੀ) ਹੁੰਦੇ ਹਨ - ਉਹ ਲੋਕ ਜਿਨ੍ਹਾਂ ਨੇ ਦਰਦ ਨਾਲ ਰਹਿਣ ਦਾ ਅਨੁਭਵ ਕੀਤਾ ਹੁੰਦਾ ਹੈ। ਸਿੱਖੇ ਹੋਏ ਪੀਅਰ ਫੈਸੀਲੀਟੇਟਰ ਇਹ ਪੱਕਾ ਕਰਦੇ ਹਨ ਕਿ ਹਰ ਮੈਂਬਰ ਦਾ ਸਤਿਕਾਰ ਕੀਤਾ ਜਾਵੇ ਅਤੇ ਹਰ ਇਕ ਨੂੰ ਸੁਣਿਆ ਜਾਵੇ। ਸਰਗਰਮੀ ਨਾਲ ਹਿੱਸਾ ਲੈਣਾ ਮਰਜ਼ੀ ਅਨੁਸਾਰ ਹੈ; ਆਪਣੀ ਗੱਲ ਸਾਂਝੀ ਕਰਨ ਅਤੇ ਬੋਲਣ ਲਈ ਕੋਈ ਦਬਾਅ ਨਹੀਂ ਹੈ - ਸੁਣਨ ਦੀ ਭਾਗੀਦਾਰੀ ਦਾ ਬਹੁਤ ਸੁਆਗਤ ਹੈ। ਮੀਟਿੰਗ ਵਿੱਚ ਆਪਣਾ ਸਮਾਂ ਵੱਧ ਤੋਂ ਵੱਧ ਲਾਉਣ ਅਤੇ ਗਰੁੱਪ ਦੇ ਮੈਂਬਰਾਂ ਲਈ ਰੁਕਾਵਟਾਂ ਨੂੰ ਘੱਟ ਕਰਨ ਲਈ, ਕਿਰਪਾ ਕਰ ਕੇ ਮਿਥੇ ਗਏ ਸ਼ੁਰੂਆਤੀ ਸਮੇਂ ਤੋਂ ਪਹਿਲਾਂ ਲੌਗ ਇਨ ਕਰੋ। ਮੀਟਿੰਗ ਦੀ ਮਿਆਦ 120 ਮਿੰਟ ਹੋਵੇਗੀ, ਜਿਸ ਵਿੱਚ ਇੱਕ ਛੋਟਾ ਬ੍ਰੇਕ ਵੀ ਸ਼ਾਮਲ ਹੈ। ਅਸੀਂ ਹੇਠਾਂ ਸੁਝਾਈ ਗਈ ਗਰੁੱਪ ਮੀਟਿੰਗ ਦੀ ਰੂਪ-ਰੇਖਾ ਨੂੰ ਧਿਆਨ ਵਿੱਚ ਰੱਖ ਕੇ ਰਲ-ਮਿਲ ਕੇ ਗਰੁੱਪ ਨੂੰ ਤਰਤੀਬ ਦਿੰਦੇ ਹਾਂ:

ਸੁਆਗਤ, ਫੈਸੀਲੀਟੇਟਰ ਦੀ ਜਾਣ-ਪਛਾਣ, ਪੇਨ ਬੀ.ਸੀ. ਅਤੇ ਪੇਨ ਸਪੋਰਟ ਅਤੇ ਵੈੱਲਨੈੱਸ ਗਰੁੱਪ ਦੀ ਜਾਣ-ਪਛਾਣ

ਭਾਗੀਦਾਰਾਂ ਦੀ ਜਾਣ-ਪਛਾਣ ਅਤੇ ਸੰਖੇਪ ‘ਚ ਹਾਜ਼ਰੀ

ਚੁਣੇ ਗਏ ਵਿਸ਼ੇ 'ਤੇ ਵਿੱਦਿਅਕ ਸਮੱਗਰੀ ਦੀ ਪੇਸ਼ਕਾਰੀ

ਗਰੁੱਪ ਚਰਚਾ ਅਤੇ ਵਿਸ਼ੇ 'ਤੇ ਵਿਚਾਰ ਸਾਂਝੇ ਕਰਨਾ

ਚਰਚਾ ਨੂੰ ਸਮੇਟਣਾ

ਸ਼ਾਂਤੀਪੂਰਵਕ ਆਰਾਮ ਅਤੇ ਮੀਟਿੰਗ ਨੂੰ ਮੁਕਾਉਣਾ

ਮੈਂ ਸੈਸ਼ਨ ਲਈ ਆਪਣੀ ਰਜਿਸਟ੍ਰੇਸ਼ਨ ਕਿਵੇਂ ਰੱਦ ਕਰਾਂ?

ਕਿਉਂਕਿ ਥਾਂ ਸੀਮਤ ਹੈ, ਅਸੀਂ ਸਤਿਕਾਰ ਨਾਲ ਬੇਨਤੀ ਕਰਦੇ ਹਾਂ ਕਿ ਭਾਗੀਦਾਰ ਉਹਨਾਂ ਸਾਰੇ ਸੈਸ਼ਨਾਂ ਵਿੱਚ ਹਾਜ਼ਰ ਹੋਣ ਜਿਨ੍ਹਾਂ ਲਈ ਉਹ ਰਜਿਸਟਰ ਕਰਦੇ ਹਨ। ਜੇਕਰ ਤੁਹਾਨੂੰ ਆਪਣੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰ ਕੇ supportgroups@painbc.ca ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਅਗਾਊਂ ਸੂਚਨਾ ਦੀ ਈਮੇਲ ਕਰੋ ਤਾਂ ਜੋ ਜਗ੍ਹਾ ਕਿਸੇ ਹੋਰ ਨੂੰ ਦਿੱਤੀ ਜਾ ਸਕੇ।

ਇਸ ਪ੍ਰੋਗਰਾਮ ਲਈ ਫੰਡਿੰਗ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੁਆਰਾ ਪ੍ਰਦਾਨ ਕੀਤੀ ਗਈ ਹੈ।

ਇਸ ਪ੍ਰੋਗਰਾਮ ਲਈ ਮਾਇਕ ਸਹਾਇਤਾ ਇਨਸ਼ੋਰੈਂਸ ਕੋਰਪੋਰੇਸ਼ਨ ਆਫ ਬ੍ਰਿਿਟਸ਼ ਕੋਲੰਬੀਆ ਦੇ ਕਮਿਊਨਿਟੀ ਗ੍ਰਾਂਟਸ ਪ੍ਰੋਗਰਾਮ ਅਤੇ ਬ੍ਰਿਿਟਸ਼ ਕੋਲੰਬੀਆ ਦੇ ਸੂਬੇ ਵੱਲੋਂ ਮਿਲੀ ਹੈ।