ਦਰਦ ਇਮਦਾਦ ਅਤੇ ਸਿਹਤ ਸਹਿਯੋਗੀ ਗਰੁੱਪ
ਹੁਣ ਪੰਜਾਬੀ ਬੋਲਣ ਵਾਲਿਆਂ ਲਈ ਮੁਹਈਆ ਹੈ!
ਦਰਦ ਇਮਦਾਦ ਅਤੇ ਸਿਹਤ ਸਹਿਯੋਗੀ ਗਰੁੱਪ ਪ੍ਰੋਗਰਾਮ ਲਗਾਤਾਰ ਦਰਦ ਦਾ ਸਾਹਮਣਾ ਕਰਨ ਵਾਲੇ ਲੋਕਾਂ ਲਈ ਬਾਕਾਇਦਾ ਤੌਰ 'ਤੇ ਆਨਲਾਈਨ ਮਿਲਣ ਅਤੇ ਮਦਦ ਕਰਨ ਵਾਲਾ ਭਾਈਚਾਰਾ ਬਣਾਉਣ ਦਾ ਮੌਕਾ ਦਿੰਦਾ ਹੈ ਜੋ ਦਰਦ, ਦਰਦ ਪ੍ਰਬੰਧਨ ਅਤੇ ਇਸ ਨਾਲ ਨਜਿੱਠਣ ਦੀਆਂ ਰਣਨੀਤੀਆਂ ਬਾਰੇ ਇਕੱਠੇ ਸਿੱਖਦੇ ਹਨ। ਗਰੁੱਪ ਵਿੱਚ ਭਾਗੀਦਾਰੀ ਮੁਫ਼ਤ ਹੈ ਅਤੇ ਮਹੀਨੇ ਵਿੱਚ ਦੋ ਵਾਰ ਆਨਲਾਈਨ ਮਿਲਦੇ ਹਨ। ਹਰ ਦੋ-ਘੰਟੇ ਦੀ ਬੈਠਕ ਵਿੱਚ ਤੁਹਾਨੂੰ ਤਜਰਬੇ ਸਾਂਝੇ ਕਰਨ, ਸਵੈ-ਪ੍ਰਬੰਧ ਦੀਆਂ ਯੋਗਤਾਵਾਂ ਬਾਰੇ ਚਰਚਾ ਕਰਨ ਅਤੇ ਇੱਕੱਠਿਆਂ ਹੀ ਹਲਕੀ ਫੁਲਕੀ ਸਰੀਰਕ ਹਿਲਜੁਲ ਕਰਨ ਦਾ ਮੌਕਾ ਮਿਲੇਗਾ।
ਦਰਦ ਇਮਦਾਦ ਅਤੇ ਸਿਹਤ ਸਹਿਯੋਗੀ ਗਰੁੱਪ ਸਿਰਫ ਬੀ.ਸੀ. ਸ਼ਹਿਰੀਆਂ ਲਈ ਹਨ।
ਕ ਆਨਲਾਈਨ ਦਰਦ ਇਮਦਾਦ ਅਤੇ ਸਿਹਤ ਸਹਿਯੋਗੀ ਗਰੁੱਪ ਵਿੱਚ ਸ਼ਾਮਲ ਹੋਣ ਨਾਲ ਤੁਹਾਨੂੰ ਇਹ ਮਦਦ ਮਿਲ ਸਕਦੀ ਹੈ:
- ਇੱਕ ਮਦਦਗਾਰ ਭਾਈਚਾਰੇ ਨਾਲ ਜੁੜਨ ਦਾ ਅਹਿਸਾਸ।
- ਬਿਲਕੁਲ ਜਿਵੇਂ ਤੁਸੀਂ ਹੋ ਉਸੇ ਤਰ੍ਹਾਂ ਹੀ ਵੇਖੇ, ਸੁਣੇ ਅਤੇ ਮਦਦ ਲੈਣ ਦਾ ਅਹਿਸਾਸ ਕਰੋ।
- ਉਹਨਾਂ ਲੋਕਾਂ ਨਾਲ ਜੁੜੋ ਜੋ ਦਰਦ ਨਾਲ ਰਹਿਣ ਦੇ ਮਤਲਬ ਨੂੰ ਸਮਝਦੇ ਹਨ।
- ਇੱਕ ਸੁਰੱਖਿਅਤ ਅਤੇ ਗੁਪਤ ਮਾਹੋਲ ਵਿੱਚ ਆਪਣੇ ਜੀਵਨ’ਚ ਦਰਦ ਬਾਰੇ ਖੁੱਲ ਕੇ ਗੱਲ ਕਰੋ।
- ਸਮਰੱਥ ਅਤੇ ਹੋਰ ਤਾਕਤਵਰ ਮਹਿਸੂਸ ਕਰੋ।
- ਦਰਦ ਅਤੇ ਦਰਦ ਨਾਲ ਨਜਿੱਠਣ ਲਈ ਨਵੀਂ ਜਾਣਕਾਰੀ ਹਾਸਲ ਕਰੋ।
- ਦਰਦ ਨਾਲ ਜੁਝਦੇ ਹੋਏ ਜਿੰਦਗੀ ਜੀਉਣ ਲਈ ਆਤਮ ਵਿਸ਼ਵਾਸ ਅਤੇ ਯੋਗਤਾਵਾਂ’ਚ ਵਾਧਾ ਕਰੋ।
- ਮਹਿਸੂਸ ਕਰੋ ਕਿ ਤੁਸੀਂ ਇੱਕ ਵਰਗ ਅਤੇ ਭਾਈਚਾਰਾ ਦਾ ਹਿੱਸਾ ਹੋ।
- ਆਸਵੰਦ ਅਤੇ ਫੁਰਤੀ ਭਰਪੂਰ ਮਹਿਸੂਸ ਕਰੋ।
- ਸਮਾਜਿਕ ਤੋਰ ਤੇ ਵਿਚਰੋ ਅਤੇ ਅਨੰਦ ਮਾਣੋ।
ਗਰੁੱਪ ਲਈ ਰਜਿਸਟਰ ਕਰਨ ਲਈ, ਕਿਰਪਾ ਕਰਕੇ ਰਜਿਸਟ੍ਰੇਸ਼ਨ ਫਾਰਮ ਪੂਰਾ ਭਰੋ।
ਅਕਸਰ ਪੁੱਛੇ ਜਾਣ ਵਾਲੇ ਸਵਾਲ:
ਕੀ ਇਹ ਗਰੁੱਪ ਪੂਰੀ ਤਰ੍ਹਾਂ ਪੰਜਾਬੀ ਵਿੱਚ ਕੀਤਾ ਜਾਵੇਗਾ?
ਕੀ ਇਹ ਗਰੁੱਪ ਪੂਰੀ ਤਰ੍ਹਾਂ ਪੰਜਾਬੀ ਵਿੱਚ ਕੀਤਾ ਜਾਵੇਗਾ?
ਹਾਂ, ਇਹ ਦਰਦ ਇਮਦਾਦ ਅਤੇ ਸਿਹਤ ਸਹਿਯੋਗੀ ਗਰੁੱਪ ਪੂਰੀ ਤਰ੍ਹਾਂ ਪੰਜਾਬੀ ਵਿੱਚ ਕੀਤਾ ਜਾਵੇਗਾ।
ਮੈਂ ਸ਼ਾਮਲ ਹੋਣ ਲਈ ਕਿਵੇਂ ਰਜਿਸਟਰ ਕਰ ਸਕਦਾ ਹਾਂ?
ਮੈਂ ਸ਼ਾਮਲ ਹੋਣ ਲਈ ਕਿਵੇਂ ਰਜਿਸਟਰ ਕਰ ਸਕਦਾ ਹਾਂ?
ਦਰਦ ਇਮਦਾਦ ਅਤੇ ਸਿਹਤ ਸਹਿਯੋਗੀ ਗਰੁੱਪ ਮੁਫ਼ਤ ਹਨ ਪਰ ਉਹਨਾਂ ਲਈ ਰਜਿਸਟ੍ਰੇਸ਼ਨ ਜਰੂਰੀ ਹੈ। ਗਰੁੱਪ ਲਈ ਰਜਿਸਟਰ ਕਰਨ ਲਈ, ਕਿਰਪਾ ਕਰਕੇ ਰਜਿਸਟ੍ਰੇਸ਼ਨ ਫਾਰਮ ਪੂਰਾ ਭਰੋ। ਰਜਿਸਟ੍ਰੇਸ਼ਨ ਕਰਨ ਤੋਂ ਬਾਅਦ, ਤੁਹਾਨੂੰ ਇੱਕ ਈਮੇਲ ਆਵੇਗੀ ਜਿਸ ਵਿੱਚ ਤੁਹਾਨੂੰ ਜ਼ੂਮ ਰਾਹੀਂ ਗਰੁੱਪ ਨਾਲ ਜੁੜਨ ਲਈ ਤੰਦ (ਲੰਿਕ) ਦਿੱਤਾ ਜਾਵੇਗਾ ਜੋ ਤੁਸੀਂ ਆਪਣੇ ਕੰਪਿਊਟਰ, ਸਮਾਰਟਫ਼ੋਨ ਜਾਂ ਟੈਬਲੈਟ ਜਾਂ ਫ਼ੋਨ ਰਾਹੀਂ ਜੁੜ ਸਕਦੇ ਹੋ।
ਮੈਂ ਆਨਲਾਈਨ ਮੀਟਿੰਗ ਵਿੱਚ ਕਿਵੇਂ ਜੁੜ ਸਕਦਾ ਹਾਂ?
ਮੈਂ ਆਨਲਾਈਨ ਮੀਟਿੰਗ ਵਿੱਚ ਕਿਵੇਂ ਜੁੜ ਸਕਦਾ ਹਾਂ?
ਤਹਿਸ਼ੁਦਾ ਗਰੁੱਪ ਸ਼ੁਰੂ ਹੋਣ ਦੇ ਸਮੇਂ ਤੇ, ਆਪਣੀ ਰਜਿਸਟ੍ਰੇਸ਼ਨ ਪੱਕੀ ਕਰਨ ਵਾਲੀ ਈਮੇਲ ਵਿੱਚ ਦਿੱਤੇ ਲੰਿਕ ਜਾਂ ਫ਼ੋਨ ਨੰਬਰ ਤੇ ਕਲਿੱਕ ਕਰੋ। ਕੰਪਿਊਟਰ, ਸਮਾਰਟਫ਼ੋਨ ਜਾਂ ਟੈਬਲੈਟ ਦੁਆਰਾ ਆਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਣ ਲਈ, ਤੁਹਾਡੇ ਕੋਲ ਮੁਫ਼ਤ ਜ਼ੂਮ ਵੀਡੀਓਕਾਨਫਰੰਸਿੰਗ ਐਪ ਦੁਆਰਾ ਜਾਂ ਸਿੱਧੇ ਆਪਣੇ ਵੈਬ ਬਰਾਊਜ਼ਰ ਰਾਹੀਂ ਜੁੜਨ ਦਾ ਮੌਕਾ ਹੁੰਦਾ ਹੈ। ਅਸੀਂ ਐਪ ਡਾਊਨਲੋਡ ਕਰਨ ਦੀ ਸਿਫਾਰਿਸ਼ ਕਰਦੇ ਹਾਂ ਕਿਉਂਕਿ ਵੈਬ ਬਰਾਊਜ਼ਰ ਵਿੱਚ ਸੀਮਿਤ ਕਾਰਗੁਜ਼ਾਰੀ ਹੁੰਦੀ ਹੈ। ਜੇ ਤੁਸੀਂ ਵੈਬ ਬਰਾਊਜ਼ਰ ਦੁਆਰਾ ਜੁੜਨ ਦੀ ਚੋਣ ਕਰਦੇ ਹੋ, ਅਸੀਂ ਕ੍ਰੋਮ ਬਰਾਊਜ਼ਰ (ਛਹਰੋਮੲ ਬਰੋਾਸੲਰ) ਦੀ ਸਿਫਾਰਿਸ਼ ਕਰਦੇ ਹਾਂ। ਜ਼ੂਮ ਨਾਲ ਸ਼ੁਰੂਆਤ ਕਰਨ ਬਾਰੇ ਹੋਰ ਜਾਣਕਾਰੀ ਇੱਥੇ ਦਿੱਤੀ ਹੈ। ਕਿਰਪਾ ਕਰਕੇ ਨੋਟ ਕਰੋ: ਜ਼ੂਮ ਨਾਲ ਰਜਿਸਟਰ ਕਰਨ ਸਮੇਂ ਤੁਸੀਂ ਆਪਣਾ ਨਾਮ ਭਰ ਸਕਦੇ ਹੋ ਜੋ ਹੋਰ ਹਾਜ਼ਰ ਮੈਬਰਾਂ ਨੂੰ ਵਿਖਾਈ ਦੇਵੇਗਾ। ਜੇ ਤੁਸੀਂ ਗੁਪਤ ਰਹਿਣਾ ਚਾਹੁੰਦੇ ਹੋ, ਤਾਂ ਐਸਾ ਯੂਜ਼ਰਨੇਮ ਚੁਣੋ ਜਿਸ ਵਿੱਚ ਤੁਹਾਡਾ ਅਸਲੀ ਨਾਮ ਸ਼ਾਮਲ ਨਾ ਹੋਵੇ।
ਫੋਨ ਨਾਲ ਮੀਟਿੰਗ ਵਿੱਚ ਸ਼ਾਮਲ ਹੋਣ ਲਈ, ਤੁਹਾਡੀ ਰਜਿਸਟ੍ਰੇਸ਼ਨ ਪੱਕਾ ਕਰਨ ਵਾਲੀ ਈਮੇਲ ਵਿੱਚ ਦਿੱਤੇ ਫੋਨ ਨੰਬਰ ਨੂੰ ਸੰਪਰਕ ਕਰੋ ਅਤੇ ਜਦ ਉਹ ਤੁਹਾਡੇ ਕੋਲੋਂ ਮੀਟਿੰਗ ਆਈ. ਡੀ ਮੰਗੇ ਤਾਂ ਮੀਟਿੰਗ ਦੇ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ, ਰਜਿਸਟ੍ਰੇਸ਼ਨ ਪੱਕਾ ਕਰਨ ਵਾਲੀ ਈਮੇਲ ਵਿੱਚ ਦਿੱਤਾ ਮੀਟਿੰਗ ਆਈ.
ਅਜਿਹੀ ਗਰੁੱਪ ਮੀਟਿੰਗ ਵਿੱਚ ਕੀ ਹੋਵੇਗਾ?
ਅਜਿਹੀ ਗਰੁੱਪ ਮੀਟਿੰਗ ਵਿੱਚ ਕੀ ਹੋਵੇਗਾ?
ਦਰਦ ਇਮਦਾਦ ਅਤੇ ਸਿਹਤ ਸਹਿਯੋਗੀ ਗਰੁੱਪ ਜਾਣ ਬੁੱਝ ਕੇ ਛੋਟੇ ਰੱਖੇ ਜਾਂਦੇ ਹਨ - ਹਰ ਮੀਟਿੰਗ ਲਈ ਵੱਧ ਤੋਂ ਵੱਧ 15 ਭਾਗੀਦਾਰ ਹੁੰਦੇ ਹਨ, ਤਾਂ ਕਿ ਹਰ ਕਿਸੇ ਨੂੰ ਸਾਂਝ ਕਰਨ ਦਾ ਮੋਕਾ ਮਿਲੇ, ਮਦਦ ਮਿਲ ਰਹੀ ਹੈ ਦਾ ਅਹਿਸਾਸ ਹੋਵੇ ਅਤੇ ਉਸਨੂੰ ਸੁਣਿਆ ਵੀ ਜਾਵੇ। ਗਰੁੱਪ ਸੰਚਾਲਕ ਤੁਹਾਡੇ ਹਾਣੀ ਹਨ ਜੋ ਖੁਦ ਦਰਦ ਦੇ ਤਜਰਬੇ ਨੂੰ ਆਪਣੇ ਜੀਵਨ ਵਿੱਚ ਹੰਢਾ ਰਹੇ ਹਨ। ਸਿਿਖਅਤ ਸੰਚਾਲਕ ਇਹ ਯਕੀਨੀ ਬਣਾਉਂਦੇ ਹਨ ਕਿ ਹਰ ਮੈਂਬਰ ਦਾ ਸਨਮਾਨ ਕੀਤਾ ਜਾਵੇ ਅਤੇ ਉਸਨੂੰ ਸੁਣਿਆ ਜਾਵੇ। ਸਰਗਰਮ ਭਾਗ ਲੈਣਾ ਸਵੈ-ਇਛਾ ਮੁਤਾਬਕ ਹੈ; ਸਾਂਝਾ ਕਰਨ ਅਤੇ ਬੋਲਣ ਲਈ ਕੋਈ ਦਬਾਅ ਨਹੀਂ ਹੈ। ਸੁਣ ਕੇ ਸ਼ਮੂਲੀਅਤ ਕਰਨ ਦੀ ਵੀ ਭਰਪੂਰ ਸ਼ਲਾਘਾ ਹੈ। ਮੀਟਿੰਗ ਦੇ ਸਮੇਂ ਨੂੰ ਵੱਧ ਤੋਂ ਵੱਧ ਲਾਹੇਵੰਦ ਬਣਾਉਣ ਅਤੇ ਗਰੁੱਪ ਮੈਂਬਰਾਂ ਲਈ ਰੁਕਾਵਟਾਂ ਨੂੰ ਘਟਾਉਣ ਲਈ, ਕਿਰਪਾ ਕਰਕੇ ਤਹਿਸ਼ੂਦਾ ਸ਼ੁਰੂਆਤ ਸਮੇਂ ਤੋਂ ਪਹਿਲਾਂ ਸ਼ਾਮਲ (ਲੌਗ ਇਨ) ਕਰੋ। ਮੀਟਿੰਗ ਦੀ ਮਿਆਦ 120 ਮਿੰਟ ਹੋਵੇਗੀ, ਜਿਸ ਵਿੱਚ ਇੱਕ ਥੋੜੀ ਦੇਰ ਦੀ ਛੁਟੀ ਹੋਵੇਗੀ। ਅਸੀਂ ਸਾਂਝੇ ਤੌਰ ਤੇ ਗਰੁੱਪ ਦਾ ਸੰਚਾਲਨ ਹੇਠ ਲਿੱਖੇ ਢਾਂਚੇ ਤਹਿਤ ਕਰਦੇ ਹਾਂ:
• ਸਵਾਗਤ, ਸੰਚਾਲਕ ਦੀ ਜਾਣ ਪਹਿਚਾਣ, ਪੇਅਨ ਬੀ.ਸੀ. ਦਰਦ ਇਮਦਾਦ ਅਤੇ ਸਿਹਤ ਸਹਿਯੋਗੀ ਗਰੁੱਪ ਬਾਰੇ ਜਾਣਕਾਰੀ
• ਭਾਗੀਦਾਰਾਂ ਦੀ ਜਾਣ ਪਹਿਚਾਣ ਅਤੇ ਸੰਖੇਪ ਚੈਕ-ਇਨ
• ਚੁਣੇ ਹੋਏ ਵਿਸ਼ੇ ਤੇ ਸਿੱਖਿਆ ਸਮੱਗਰੀ ਦੀ ਪੇਸ਼ਕਸ਼
• ਵਿਸ਼ੇ ਉੱਤੇ ਗਰੁੱਪ ਚਰਚਾ ਅਤੇ ਤਜਰਬਿਆਂ ਦੀ ਸਾਂਝ
• ਗੱਲਬਾਤ ਦਾ ਤੱਤਸਾਰ
• ਅਰਾਮ ਕਰਨ ਦੀ ਗਤੀਵਿਧੀ ਅਤੇ ਸਮਾਪਤੀ
ਮੈਂ ਇੱਕ ਸੈਸ਼ਨ ਦੀ ਆਪਣੀ ਰਜਿਸਟ੍ਰੇਸ਼ਨ ਰੱਦ ਕਿਵੇਂ ਕਰ ਸਕਦਾ ਹਾਂ?
ਮੈਂ ਇੱਕ ਸੈਸ਼ਨ ਦੀ ਆਪਣੀ ਰਜਿਸਟ੍ਰੇਸ਼ਨ ਰੱਦ ਕਿਵੇਂ ਕਰ ਸਕਦਾ ਹਾਂ?
ਕਿਉਂਕਿ ਭਾਗੀਦਾਰਾਂ ਦੀ ਗਿਣਤੀ ਸੀਮਤ ਹੈ, ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਭਾਗੀਦਾਰ ਉਹਨਾਂ ਸਾਰੇ ਸੈਸ਼ਨਾਂ ਵਿੱਚ ਸ਼ਿਰਕਤ ਕਰਨ ਜਿਸ ਲਈ ਉਹਨਾਂ ਨੇ ਰਜਿਸਟਰ ਕੀਤਾ ਹੋਵੋ। ਜੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਨੂੰ ਰੱਦ ਹੀ ਕਰਨਾ ਹੋਵੇ, ਤਾਂ ਜਿਨ੍ਹਾਂ ਵੱਧ ਤੋਂ ਵੱਧ ਹੋ ਸਕੇ ਅਗਾਂਹ ਜਾਣਕਾਰੀ ਦੇ ਕੇ supportgroups@painbc.ca 'ਤੇ ਈ-ਮੇਲ ਕਰੋ ਤਾਂ ਜੋ ਕਿਸੇ ਹੋਰਨੂੰ ਮੌਕਾ ਦਿੱਤਾ ਜਾ ਸਕੇ।
ਇਸ ਪ੍ਰੋਗਰਾਮ ਲਈ ਮਾਇਕ ਸਹਾਇਤਾ ਇਨਸ਼ੋਰੈਂਸ ਕੋਰਪੋਰੇਸ਼ਨ ਆਫ ਬ੍ਰਿਿਟਸ਼ ਕੋਲੰਬੀਆ ਦੇ ਕਮਿਊਨਿਟੀ ਗ੍ਰਾਂਟਸ ਪ੍ਰੋਗਰਾਮ ਅਤੇ ਬ੍ਰਿਿਟਸ਼ ਕੋਲੰਬੀਆ ਦੇ ਸੂਬੇ ਵੱਲੋਂ ਮਿਲੀ ਹੈ।