ਜਾਣਕਾਰੀ ਸ਼ੀਟਾਂ ਡਾਊਨਲੋਡ ਕਰੋ

ਗੰਭੀਰ ਦਰਦ ਨਾਲ ਜੂਝ ਰਹੇ ਕਿਸੇ ਵਿਅਕਤੀ ਦੀ ਦੇਖਭਾਲ ਕਰਨੀ

ਦਰਦ ਨਾਲ ਜੂਝ ਰਹੇ ਵਿਅਕਤੀ ਦਾ ਸਹਿਯੋਗ ਦੇਣ ਲਈ ਤਾਕਤ, ਧੀਰਜ ਅਤੇ ਊਰਜਾ ਦੀ ਲੋੜ ਹੁੰਦੀ ਹੈ। ਇਹ ਕਰਨਾ ਬਹੁਤ ਔਖਾ ਲਗਦਾ ਹੈ ਕਿਉਂਕਿ ਇਹ ਕਰਨਾ ਸਚਮੁਚ ਔਖਾ ਕੰਮ ਹੀ ਹੈ। ਤੁਹਾਡਾ ਰਿਸ਼ਤਾ ਤਣਾਅਪੂਰਵਕ ਬਣ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਉਹ ਤੁਹਾਡੇ ਤੋਂ ਕੀ ਉਮੀਦ ਕਰਦੇ ਹਨ, ਅਤੇ ਇਸ ਲਈ ਤੁਹਾਨੂੰ ਨਿਰਾਸ਼ ਵੀ ਹੋਣਾ ਪੈ ਸਕਦਾ ਹੈ। ਤੁਸੀਂ ਰਸਮੀ ਅਤੇ ਗੈਰ-ਰਸਮੀ ਸਹਿਯੋਗ ਦੀ ਕਮੀ ਹੋਣ ਕਰਕੇ ਨਿਰਾਸ਼ ਮਹਿਸੂਸ ਕਰ ਸਕਦੇ ਹੋ ਅਤੇ ਡਰ ਹੋ ਸਕਦਾ ਹੈ ਕਿ ਕੰਮ ਬਹੁਤ ਜਿਆਦਾ ਹੋ ਸਕਦਾ ਹੈ। ਹਾਲਾਂਕਿ ਤੁਸੀਂ ਇਕੱਲੇ ਨਹੀਂ ਹੋ। ਹੇਠਲੀਆਂ ਹਦਾਇਤਾਂ ਅਤੇ ਰਣਨੀਤੀਆਂ ਤੁਹਾਡੀ ਮਦਦ ਕਰ ਸਕਦੀਆਂ ਹਨ।

Download ਗੰਭੀਰ ਦਰਦ ਨਾਲ ਜੂਝ ਰਹੇ ਕਿਸੇ ਵਿਅਕਤੀ ਦੀ ਦੇਖਭਾਲ ਕਰਨੀ

ਛੁੱਟੀਆਂ

ਗੰਭੀਰ ਦਰਦ ਨਾਲ ਨਜਿੱਠਣਾ ਆਮ ਅਤੇ ਸੁਖਾਲੇ ਮਾਹੌਲ ਵਿੱਚ ਵੀ ਮੁਸ਼ਕਿਲ ਕੰਮ ਹੋ ਸਕਦਾ ਹੈ। ਛੁੱਟੀਆਂ ਜਾਂ ਕਿਸੇ ਜਸ਼ਨ ਵਿੱਚ ਸ਼ਿਰਕਤ ਕਰਨ ਲੱਗਿਆਂ ਆਪਣੀਆਂ ਸੀਮਾਵਾਂ ਨਿਰਧਾਰਤ ਕਰਨੀਆਂ ਹੋਰ ਵੀ ਮਹੱਤਵਪੂਰਨ ਹੁੰਦੀਆਂ ਹਨ ਕਿਉਂਕਿ ਇਸੇ ਹੀ ਤਰ੍ਹਾਂ ਆਪਾਂ ਆਵਦਾ ਖਿਆਲ ਰੱਖ ਸਕਾਂਗੇ। ਗੰਭੀਰ ਦਰਦ ਨਾਲ ਜਿਉਣ ਕਰਕੇ ਹੋਰ ਸੰਭਵ ਹੈ ਕਿ ਤੁਹਾਨੂੰ ਆਪਣੀਆਂ ਪਰੰਪਰਾਵਾਂ ਅਤੇ ਭਾਈਚਾਰੇ ਵਿੱਚ ਨਿਭਾਈਆਂ ਜਾਣ ਵਾਲੀਆਂ ਭੂਮਿਕਾਵਾਂ ਵਿੱਚ ਕੁੱਝ ਬਦਲ ਲਿਆਉਣੇ ਪੈ ਜਾਣ। ਇਸੇ ਤਰਜ਼ ਤੇ ਜੇ ਤੁਸੀਂ ਛੁੱਟੀਆਂ ਦੌਰਾਨ ਆਪਣੇ ਭਾਈਚਾਰੇ ਨਾਲ ਕਾਫ਼ੀ ਸਮਾਂ ਬਿਤਾਉਂਦੇ ਹੋ, ਤਾਂ ਉਹਨਾਂ ਨਾਲ ਆਪਣੀਆਂ ਸੀਮਾਵਾਂ ਬਾਰੇ ਖੁੱਲ ਕੇ ਅਤੇ ਸਪੱਸ਼ਟ ਤੌਰ ਤੇ ਦੱਸੋ।

Download ਛੁੱਟੀਆਂ

ਦਰਦ ਦੇ ਨਾਲ ਜੂਝਦੇ ਹੋਏ ਦੇਖਭਾਲ ਕਰਨੀ

ਗੰਭੀਰ ਦਰਦ ਤੁਹਾਡੇ ਲਈ ਨਾ ਸਹਿਣ ਯੋਗ ਦਰਦ ਵੀ ਹੋ ਸਕਦਾ ਹੈ। ਜਦੋਂ ਤੁਸੀਂ ਦਰਦ ਮਹਿਸੂਸ ਕਰਦੇ ਹੋ ਤਾਂ ਕਿਸੇ ਹੋਰ ਦੀ ਦੇਖਭਾਲ ਕਰਨ ਵਿੱਚ ਇਸਦੀਆਂ ਬਹੁਤ ਸਾਰੀਆਂ ਚੁਣੌਤੀਆਂ ਹਨ। ਇਨ੍ਹਾਂ ਚੁਣੌਤੀਆਂ ਵਿੱਚ: ਥਕਾਵਟ, ਆਵਦੀਆਂ ਡਾਕਟਰੀ ਮੁਲਾਕਾਤਾਂ ਅਤੇ ਇਲਾਜ ਦਾ ਖਿਆਲ ਰੱਖਣਾ, ਸਰੀਰਕ ਸੀਮਾਵਾਂ, ਦੂਜੇ ਵਿਅਕਤੀ ਲਈ ਵੀ ਗੁੰਜਾਇਸ਼ ਰੱਖਣੀ, ਅਤੇ ਮਾਨਸਿਕ ਤਣਾਅ ਸਾਰੇ ਸ਼ਾਮਲ ਹਨ। ਦਰਦ ਨਾਲ ਜੂਝ ਰਹੇ ਦੇਖਭਾਲ ਕਰਨ ਵਾਲਿਆਂ ਨੂੰ ਉਹਨਾਂ ਆਸਾਂ ਖਰੇ ਉੱਤਰਨਾ ਵੀ ਮੁਸ਼ਕਿਲ ਹੋ ਸਕਦਾ ਹੈ ਜੋ ਉਹਨਾਂ ਦੇ ਚਹੇਤਿਆਂ ਨੇ ਉਹਨਾਂ ਤੋਂ ਰੱਖੀਆਂ ਹੋਈਆਂ ਹਨ।

Download ਦਰਦ ਦੇ ਨਾਲ ਜੂਝਦੇ ਹੋਏ ਦੇਖਭਾਲ ਕਰਨੀ

ਦਰਦ ਨਾਲ ਜਿਉਣ ਵਾਲੇ ਨਾਬਾਲਗ

ਗੰਭੀਰ ਦਰਦ ਦੇ ਨਾਲ ਜਿਉਣਾ ਬਹੁਤ ਔਖਾ ਹੈ। ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਤੁਹਾਨੂੰ ਇਸ ਬਾਰੇ ਨਾ ਪਤਾ ਹੋਵੇ ਕਿ ਮਦਦ ਲਈ ਕਿੱਥੇ ਜਾਂ ਕਿਸ ਕੋਲ ਜਾਣਾ ਹੈ। ਦਰਦ ਦੇ ਨਾਲ ਜਿਉਣ ਕਾਰਨ ਤੁਹਾਡੇ ਤੇ ਹੋਣ ਵਾਲੇ ਸਰੀਰਕ, ਮਨੋਵਿਗਿਆਨਕ, ਅਤੇ ਵਿੱਤੀ ਹਾਲਾਤਾਂ ਦੇ ਪ੍ਰਭਾਵਾਂ ਨੂੰ ਵੀ ਮਹਿਸੂਸ ਕਰ ਸਕਦੇ ਹੋ। ਇਸ ਨਾਲ ਸਕੂਲ ਜਾਣਾ, ਰਿਸ਼ਤੇ ਕਾਇਮ ਰੱਖਣੇ ਜਾਂ ਸਮਾਜਿਕ ਸਰਗਰਮੀਆਂ ਵਿੱਚ ਹਿੱਸਾ ਲੈਣਾ ਵੀ ਮੁਸ਼ਕਲ ਹੋ ਸਕਦਾ ਹੈ। ਤੁਹਾਨੂੰ ਇਕਾਗਰਤਾ, ਨੀਂਦ, ਅਤੇ ਥਕਾਵਟ ਨਾਲ ਵੀ ਜਦੋ-ਜਹਿਦ ਕਰਨੀ ਪੈ ਸਕਦੀ ਹੈ।

Download ਦਰਦ ਨਾਲ ਜਿਉਣ ਵਾਲੇ ਨਾਬਾਲਗ

ਦਰਦ, ਸੰਭੋਗ ਅਤੇ ਨੇੜਤਾ

ਸੰਭੋਗ ਅਤੇ ਸਰੀਰਕ ਨੇੜਤਾ ਆਮ ਹਲਾਤਾਂ ਵਿੱਚ ਖੁਸ਼ੀ ਅਤੇ ਅਨੰਦ ਦਾ ਇੱਕ ਜ਼ਰੀਆ ਹੋ ਸਕਦੇ ਹਨ। ਇਸ ਦੇ ਬਾਵਜੂਦ ਜੇਕਰ ਇੱਕ ਸਾਥੀ ਨੂੰ ਦੂਜੇ ਦੇ ਦਰਦ ਦਾ ਫਿਕਰ ਹੋਇਆ ਤਾਂ ਸੰਭੋਗ ਕਰਨ ਵਿੱਚ ਦਿੱਕਤ ਵੀ ਆ ਸਕਦੀ ਹੈ। ਗੰਭੀਰ ਦਰਦ ਕਾਰਨ ਸੰਭੋਗ ਕਰਨ ਵੇਲੇ ਮੁਸ਼ਕਿਲ ਅਤੇ ਘਬਰਾਹਟ ਵਰਗੇ ਹਾਲਾਤ ਵੀ ਪੈਦਾ ਹੋ ਸਕਦੇ ਹਨ ਜੋ ਕਿ ਭਿਆਨਕ ਦਰਦ (ਫਲੇਰ ਅੱਪ) ਦਾ ਕਾਰਨ ਬਣ ਸਕਦੇ ਹਨ। ਗੰਭੀਰ ਦਰਦ ਨਾਲ ਜੂਝਣ ਕਰਕੇ ਜਾਂ ਇਸਦੇ ਨਾਲ ਮਿਲਦੇ-ਜੁਲਦੇ ਕਾਰਨਾਂ ਕਰਕੇ ਜਿਵੇਂ ਕਿ ਤਬੀਅਤ ਠੀਕ ਨਾ ਹੋਣਾ, ਸੰਭੋਗ ਕਰਨ ਦੀ ਇੱਛਾ ਵਿੱਚ ਘਾਟਾ, ਜਾਂ ਫ਼ਿਰ ਦਵਾਈਆਂ ਦੇ ਮਾੜੇ ਪ੍ਰਭਾਵਾਂ ਦੇ ਕਾਰਣ ਤੁਹਾਨੂੰ ਸੰਭੋਗ ਕਰਨ ਵਿੱਚ ਹੋਰ ਪਰੇਸ਼ਾਨੀ ਵੀ ਹੋ ਸਕਦੀ ਹੈ। ਹਾਲਾਂਕਿ ਸੰਭੋਗ ਕਰਨ ਰਾਹੀਂ ਨਜ਼ਾਰੇ ਅਤੇ ਨੇੜਤਾ ਤੋਂ ਤੁਹਾਡੇ ਸਰੀਰ ਅੰਦਰ ਅਨੰਦਮਈ ਰਸਾਇਣ ਪੈਦਾ ਹੁੰਦੇ ਹਨ ਜੋ ਤੁਹਾਡੇ ਦਰਦ ਨਿਵਾਰਣ ਲਈ ਵੀ ਮਦਦਗਾਰ ਹੋ ਸਕਦੇ ਹਨ।

Download ਦਰਦ, ਸੰਭੋਗ ਅਤੇ ਨੇੜਤਾ

ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ

ਜਦੋਂ ਕਿਸੇ ਲੰਬੀ ਬਿਮਾਰੀ ਨਾਲ ਜੀ ਰਹੇ ਹੋ, ਤਾਂ ਤੁਹਾਡੀ ਤਣਾਅ ਸਹਿਣ ਦੀ ਸਮਰੱਥਾ ਘੱਟ ਹੋ ਸਕਦੀ ਹੈ ਅਤੇ ਤੁਹਾਡੇ ਜਜ਼ਬਾਤ ਜਲਦੀ ਸਤ੍ਹਾ 'ਤੇ ਆ ਸਕਦੇ ਹਨ। ਇਹ ਵਿਸ਼ੇਸ਼ ਤੌਰ 'ਤੇ ਤਣਾਅਪੂਰਨ ਹੋ ਸਕਦਾ ਹੈ ਜਦੋਂ ਤੁਹਾਡੇ ਪਰਿਵਾਰ ਅਤੇ ਦੋਸਤਾਂ ਦੀਆਂ ਉਮੀਦਾਂ ਤੁਹਾਡੀਆਂ ਯੋਗਤਾਵਾਂ, ਊਰਜਾ ਦੇ ਪੱਧਰਾਂ ਅਤੇ/ਜਾਂ ਸਹਿਣਸ਼ੀਲਤਾ ਦੇ ਅਨੁਸਾਰ ਨਾ ਹੋਣ। ਹੇਠਾਂ ਦਿੱਤੀਆਂ ਰਣਨੀਤੀਆਂ ਤੁਹਾਡੇ ਜੀਵਨ ਵਿੱਚ ਰਿਸ਼ਤਿਆਂ ਨੂੰ ਸੰਭਾਲਣ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ।

Download ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ

ਸਮਾਜਿਕ ਤਾਲਮੇਲ ਅਤੇ ਰਿਸ਼ਤੇ

ਮਨੁੱਖ ਇੱਕ ਸਮਾਜਿਕ ਪ੍ਰਜਾਤੀ ਹੈ। ਸਮਾਜਿਕ ਤਾਲਮੇਲ ਅਤੇ ਰਿਸ਼ਤੇ ਸਾਡੀ ਸਿਹਤ ਲਈ ਇੱਕ ਜ਼ਰੂਰੀ ਅੰਗ ਹਨ। ਸਮਾਜਿਕ ਸਹਾਇਤਾ ਦਾ ਮਤਲਬ ਇਹੀ ਹੈ ਕਿ ਤੁਹਾਡੇ ਜੀਵਨ ਵਿੱਚ ਉਹਨਾਂ ਲੋਕਾਂ ਨਾਲ ਰਾਬਤਾ ਬਰਕਰਾਰ ਰਹਿਣਾ ਜਿਨ੍ਹਾਂ ਤੋਂ ਤੁਸੀਂ ਮੁਸ਼ਕਿਲ ਹਾਲਾਤਾਂ ਵੇਲੇ ਸਹਾਰੇ ਦੀ ਆਸ ਰੱਖ ਸਕਦੇ ਹੋ।

Download ਸਮਾਜਿਕ ਤਾਲਮੇਲ ਅਤੇ ਰਿਸ਼ਤੇ

ਸੋਗ ਅਤੇ ਵਿਛੋੜਾ

ਕਿਸੇ ਦੇ ਵਿਛੋੜੇ ਦੇ ਦੁੱਖ ਕਰਕੇ ਸੋਗ ਮਹਿਸੂਸ ਹੋਣਾ ਇੱਕ ਆਮ ਪ੍ਰਤੀਕਿਰਿਆ ਹੈ। ਗੰਭੀਰ ਦਰਦ ਦੇ ਕਰਕੇ ਤੁਹਾਡੀ ਆਪਣੀ ਜਿੰਦਗੀ ਵਿੱਚ ਆਏ ਨਿਘਾਰ ਕਾਰਣ ਆਪਣੀ ਪੁਰਾਣੀ ਜਿੰਦਗੀ ਨੂੰ ਯਾਦ ਕਰਦਿਆਂ ਵੀ ਸੋਗ ਮਹਿਸੂਸ ਹੋਣਾ ਸੁਭਾਵਿਕ ਹੈ। ਦਰਦ ਨਾਲ ਜਿਉਣ ਕਾਰਨ ਤੁਹਾਨੂੰ ਵੀ ਮਹਿਸੂਸ ਹੋ ਸਕਦਾ ਹੈ ਕਿ ਤੁਸੀਂ ਆਪਣੀ ਪਛਾਣ ਗੁਆ ਚੁੱਕੇ ਹੋ ਅਤੇ ਇਸ ਕਰਕੇ ਤੁਹਾਡਾ ਰਹਿਣ-ਸਹਿਣ ਦਾ ਤਰੀਕਾ, ਕੰਮ ਕਰਨ ਦੀ ਕਬੀਲਿਅਤ ਜਾਂ ਤੁਹਾਡੇ ਰਿਸ਼ਤਿਆਂ ਵਿੱਚ ਵੀ ਨਿਘਾਰ ਆਇਆ ਹੈ। ਨਤੀਜੇ ਵਜੋਂ ਅਚਾਨਕ ਨਾਲ ਕੁੱਝ ਭਾਵਨਾਵਾਂ ਵੀ ਉੱਭਰ ਸਕਦੀਆਂ ਹਨ ਜਿਵੇਂ ਕਿ ਸਦਮਾ, ਗੁੱਸਾ, ਅਤੇ ਉਦਾਸੀ ਜੋ ਤੁਹਾਡੀ ਦਰਦ ਨਾਲ ਨਜਿੱਠਣ ਦੀ ਸਮਰੱਥਾ ਵਿੱਚ ਵਿਘਨ ਪਾ ਸਕਦੀਆਂ ਹਨ। ਸੋਗ ਮਨਾਉਣ ਦਾ ਕੋਈ ਸਹੀ ਜਾਂ ਗਲਤ ਤਰੀਕਾ ਨਹੀਂ ਹੈ।

Download ਸੋਗ ਅਤੇ ਵਿਛੋੜਾ