ਜਾਣਕਾਰੀ ਸ਼ੀਟਾਂ ਡਾਊਨਲੋਡ ਕਰੋ

"ਫਲੇਰ ਅੱਪ" (ਭਾਵ ਦਰਦ ਦੀ ਤੀਬਰ ਚੀਸ ਉੱਠਣੀ)

ਜਿਹੜਾ ਵਿਅਕਤੀ ਦਰਦ ਨਾਲ ਜੂਝ ਰਿਹਾ ਹੁੰਦਾ ਹੈ ਉਸਦੇ ਦਰਦ ਦੀ ਪੀੜਾ ਵਧਦੀ-ਘਟਦੀ ਰਹਿੰਦੀ ਹੈ। ਜਦੋਂ ਅਸੀਂ ਜ਼ਿਆਦਾ ਦਰਦ ਦੇ ਦੌਰ ਵਿੱਚੋਂ ਲੰਘਦੇ ਹਾਂ ਤਾਂ ਇਸ ਸਮੇਂ ਨੂੰ "ਫਲੇਰ ਅੱਪ" ਕਿਹਾ ਜਾਂਦਾ ਹੈ। ਇਹ ਹਰ ਇੱਕ ਵਾਰੀ ਸਪੱਸ਼ਟ ਨਹੀਂ ਹੁੰਦਾ ਕਿ ਭਿਆਨਕ ਦਰਦ ਹੋਣ ਦਾ ਕਾਰਨ ਕੀ ਹੈ ਕਿਉਂਕਿ ਇਸਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਤੁਸੀਂ ਉਹਨਾਂ ਕਾਰਣਾਂ ਨੂੰ ਰੋਕ ਸਕਦੇ ਹੋ ਪਰ ਕਈ ਵਾਰ ਰੋਕਣ ਦਾ ਕੋਈ ਚਾਰਾ ਨਹੀਂ ਹੁੰਦਾ।

Download "ਫਲੇਰ ਅੱਪ" (ਭਾਵ ਦਰਦ ਦੀ ਤੀਬਰ ਚੀਸ ਉੱਠਣੀ)

ਗੰਭੀਰ ਦਰਦ ਨਾਲ ਨਜਿੱਠਣ ਲਈ ਫਿਜ਼ੀਓਥੈਰੇਪਿਸਟ (physiotherapist) ਨੂੰ ਲੱਭਣਾ

ਫਿਜ਼ੀਓਥੈਰੇਪਿਸਟ ਗੰਭੀਰ ਦਰਦ ਨਾਲ ਜੀਅ ਰਹੇ ਲੋਕਾਂ ਦੇ ਰਹਿਣ-ਸਹਿਣ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸਰੀਰਿਕ ਹਿੱਲਜੁਲ ਨੂੰ ਹੋਰ ਸੁਖਾਲਾ ਕਰਨ ਅਤੇ ਉਹਨਾਂ ਦੀ ਸਮੁੱਚੀ ਸਿਹਤਯਾਬੀ ਵਿੱਚ ਸਹਾਇਤਾ ਕਰ ਸਕਦੇ ਹਨ। ਫਿਜ਼ੀਓਥੈਰੇਪਿਸਟ ਇੱਕ ਸਿਹਤ ਸੰਭਾਲ ਮਾਹਿਰ ਹੈ ਜੋ ਸਰੀਰ ਦੇ ਗਿਆਨ ਨਾਲ ਕੰਮ ਕਰਦਾ ਹੈ। ਸਰੀਰ ਦੀ ਕਿਰਿਆਸ਼ੀਲਤਾ ਅਤੇ ਹਿੱਲਜੁਲ ਦਾ ਜਾਇਜ਼ਾ ਲੈਣ ਦੇ ਨਾਲ ਦਰਦ ਦੇ ਇਲਾਜ਼ ਲਈ ਕੰਮ ਕਰ ਸਕਦਾ ਹੈ। ਫਿਜ਼ੀਓਥੈਰੇਪਿਸਟਾਂ ਬਾਰੇ ਵਧੇਰੇ ਜਾਣਕਾਰੀ ਲਈ, ਇਸ ਵੈੱਬਸਾਈਟ 'ਤੇ ਦੇਖੋ: https://www.healthlinkbc.ca/health-topics/physiotherapy

Download ਗੰਭੀਰ ਦਰਦ ਨਾਲ ਨਜਿੱਠਣ ਲਈ ਫਿਜ਼ੀਓਥੈਰੇਪਿਸਟ (physiotherapist) ਨੂੰ ਲੱਭਣਾ

ਦਰਦ ਦੇ ਨਾਲ ਜੂਝਦੇ ਹੋਏ ਦੇਖਭਾਲ ਕਰਨੀ

ਗੰਭੀਰ ਦਰਦ ਤੁਹਾਡੇ ਲਈ ਨਾ ਸਹਿਣ ਯੋਗ ਦਰਦ ਵੀ ਹੋ ਸਕਦਾ ਹੈ। ਜਦੋਂ ਤੁਸੀਂ ਦਰਦ ਮਹਿਸੂਸ ਕਰਦੇ ਹੋ ਤਾਂ ਕਿਸੇ ਹੋਰ ਦੀ ਦੇਖਭਾਲ ਕਰਨ ਵਿੱਚ ਇਸਦੀਆਂ ਬਹੁਤ ਸਾਰੀਆਂ ਚੁਣੌਤੀਆਂ ਹਨ। ਇਨ੍ਹਾਂ ਚੁਣੌਤੀਆਂ ਵਿੱਚ: ਥਕਾਵਟ, ਆਵਦੀਆਂ ਡਾਕਟਰੀ ਮੁਲਾਕਾਤਾਂ ਅਤੇ ਇਲਾਜ ਦਾ ਖਿਆਲ ਰੱਖਣਾ, ਸਰੀਰਕ ਸੀਮਾਵਾਂ, ਦੂਜੇ ਵਿਅਕਤੀ ਲਈ ਵੀ ਗੁੰਜਾਇਸ਼ ਰੱਖਣੀ, ਅਤੇ ਮਾਨਸਿਕ ਤਣਾਅ ਸਾਰੇ ਸ਼ਾਮਲ ਹਨ। ਦਰਦ ਨਾਲ ਜੂਝ ਰਹੇ ਦੇਖਭਾਲ ਕਰਨ ਵਾਲਿਆਂ ਨੂੰ ਉਹਨਾਂ ਆਸਾਂ ਖਰੇ ਉੱਤਰਨਾ ਵੀ ਮੁਸ਼ਕਿਲ ਹੋ ਸਕਦਾ ਹੈ ਜੋ ਉਹਨਾਂ ਦੇ ਚਹੇਤਿਆਂ ਨੇ ਉਹਨਾਂ ਤੋਂ ਰੱਖੀਆਂ ਹੋਈਆਂ ਹਨ।

Download ਦਰਦ ਦੇ ਨਾਲ ਜੂਝਦੇ ਹੋਏ ਦੇਖਭਾਲ ਕਰਨੀ

ਦਰਦ ਨਾਲ ਜਿਉਣ ਵਾਲੇ ਨਾਬਾਲਗ

ਗੰਭੀਰ ਦਰਦ ਦੇ ਨਾਲ ਜਿਉਣਾ ਬਹੁਤ ਔਖਾ ਹੈ। ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਤੁਹਾਨੂੰ ਇਸ ਬਾਰੇ ਨਾ ਪਤਾ ਹੋਵੇ ਕਿ ਮਦਦ ਲਈ ਕਿੱਥੇ ਜਾਂ ਕਿਸ ਕੋਲ ਜਾਣਾ ਹੈ। ਦਰਦ ਦੇ ਨਾਲ ਜਿਉਣ ਕਾਰਨ ਤੁਹਾਡੇ ਤੇ ਹੋਣ ਵਾਲੇ ਸਰੀਰਕ, ਮਨੋਵਿਗਿਆਨਕ, ਅਤੇ ਵਿੱਤੀ ਹਾਲਾਤਾਂ ਦੇ ਪ੍ਰਭਾਵਾਂ ਨੂੰ ਵੀ ਮਹਿਸੂਸ ਕਰ ਸਕਦੇ ਹੋ। ਇਸ ਨਾਲ ਸਕੂਲ ਜਾਣਾ, ਰਿਸ਼ਤੇ ਕਾਇਮ ਰੱਖਣੇ ਜਾਂ ਸਮਾਜਿਕ ਸਰਗਰਮੀਆਂ ਵਿੱਚ ਹਿੱਸਾ ਲੈਣਾ ਵੀ ਮੁਸ਼ਕਲ ਹੋ ਸਕਦਾ ਹੈ। ਤੁਹਾਨੂੰ ਇਕਾਗਰਤਾ, ਨੀਂਦ, ਅਤੇ ਥਕਾਵਟ ਨਾਲ ਵੀ ਜਦੋ-ਜਹਿਦ ਕਰਨੀ ਪੈ ਸਕਦੀ ਹੈ।

Download ਦਰਦ ਨਾਲ ਜਿਉਣ ਵਾਲੇ ਨਾਬਾਲਗ

ਦਰਦ ਨਾਲ ਨਿਜੱਠਣ ਲਈ ਕੌਂਸਲਰ (ਅਰਥਾਤ ਮਾਨਸਿਕ ਸਿਹਤ ਦਾ ਸਲਾਹਕਾਰ) ਦੀ ਭੂਮਿਕਾ

ਗੰ ਭੀ ਰ ਦਰਦ ਨਾਲ ਜੂਝ ਰਹੇ ਲੋਕਾਂ ਲਈ ਐਂਗਜ਼ਾਇਟੀ (ਭਾਵ ਤੀਬਰ ਚਿੰਤਾ/ਬੇਚੈਨੀ) ਅਤੇ ਡਿਪ੍ਰੈਸ਼ਨ (ਭਾਵ ਗੰ ਭੀਰ ਉਦਾਸੀ/ਬੇਦੀ) ਤੋ ਪੀੜਤ ਹੋਣਾ ਆਮ ਗੱਲ ਹੈ। ਜਦੋਂ ਅਸੀਂ ਦਰਦ ਦੇ ਨਾਲ ਜੀ ਰਹੇ ਹਾਂ ਤਾਂ ਸਾਡੇ ਮਨ ਵਿੱਚ ਨਕਾਰਾਤਮਕ ਵਿਚਾਰ ਭਰਦੇ ਹਨ ਅਤੇ ਇਹ ਚਿੰਤਾ ਹੁੰਦੀ ਹੈ ਕਿ ਦਰਦ ਕਿੰਨਾ ਚਿਰ ਰਹੇਗਾ ਜਾਂ ਇਹ ਕਿੰਨਾ ਭਿਆਨਕ ਹੋਵੇਗਾ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਇਸ ਔਕੜ ਕਰਕੇ ਉਦਾਸੀ ਅਤੇ ਗੁੱਸਾ ਮਹਸੂਸ ਕਰਨਾ ਸਵਭਾਵਿਕ ਹੈ ਕਿ "ਕੰਮ ਪੇਇਨ" ਕਾਰਨ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾ ਜਾਂਦੀ ਹੈ। ਦੋਸਤਾਂ ਅਤੇ ਪਰਿਵਾਰ ਦੇ ਸਹਾਰੇ ਅਤੇ ਕਈ ਤਰੀਕਿਆਂ ਦੀ ਵਰਤੋਂ ਕਰਨ ਨਾਲ ਜਾਂ ਸਥਾਨਕ "ਸਪੋਟ ਗਰੁਪ" ਵਿੱਚ ਸ਼ਾਮਲ ਹੋਣ ਨਾਲ ਤੁਹਾਨੂੰ ਦਰਦ ਦਾ ਮੁਕਾਬਲਾ ਕਰਨ ਦੇ ਤੌਰ-ਤਰੀਕਿਆਂ ਦੀ ਸਮਝ ਵਧ ਸਕਦੀ ਹੈ। ਕਈ ਵਾਰ ਕਿਸੇ ਹੋਰ ਵਿਅਕਤੀ ਤੋਂ ਸੁਝਾਅ ਅਤੇ ਸਹਾਇਤਾ ਲਾਹੇਵੰਦ ਹੋ ਸਕਦੀ ਹੈ। ਇਹ ਖਾਸ ਤੌਰ 'ਤੇ ਸੱਚ ਹੁੰਦਾ ਹੈ ਜਦੋਂ ਸਾਡੀ ਮਾਨਸਿਕ ਸਿਹਤ ਸਾਨੂੰ ਪਰੇਸ਼ਾਨੀ ਦਿੰਦੀ ਹੈ ਜਾਂ ਜ਼ਿੰਦਗੀ ਦੇ ਕੁਝ ਖੇਤਰਾਂ ਵਿੱਚ ਰੁਕਾਵਟ ਬਣਦੀ ਹੈ। ਜਦੋਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਵਿੱਚ 'ਫਸੇ ਹੋਏ' ਮਹਸੂਸ ਕਰਦੇ ਹੋ ਤਾਂ ਜ਼ਿੰਦਗੀ ਦੀਆਂ ਹੋਰ ਲੋੜਾਂ ਨੂੰ ਮੁੱਖ ਕਰਨ ਵਿੱਚ ਮੁਸ਼ਕਲ ਬਣ ਜਾਂਦੀ ਹੈ। ਇਸ ਵੇਲੇ ਕਸਲਰ ਨਾਲ ਗੱਲ ਕਰਨ ਨਾਲ ਦਰਦ ਨਾਲ ਨਿਜੱਠਣ ਦੇ ਨਾਲ ਆਪਣੀ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਿਆ ਜਾ ਸਕਦਾ ਹੈ|

Download ਦਰਦ ਨਾਲ ਨਿਜੱਠਣ ਲਈ ਕੌਂਸਲਰ (ਅਰਥਾਤ ਮਾਨਸਿਕ ਸਿਹਤ ਦਾ ਸਲਾਹਕਾਰ) ਦੀ ਭੂਮਿਕਾ

ਦਵਾਈਆਂ

ਵੱਖ-ਵੱਖ ਦਵਾਈਆਂ ਨੂੰ ਵਰਤਣ ਸਮੇਂ ਸਾਰੀਆਂ ਦਵਾਈਆਂ ਦੀ ਤਰਤੀਬਵਾਰ ਵਰਤੋਂ ਕਰਨੀ ਕਠਿਨ ਕੰਮ ਲੱਗ ਸਕਦਾ ਹੈ। ਇਹ ਸਮਝਣਾ ਅਤੇ ਹਰ ਵੇਲੇ ਯਾਦ ਰੱਖਣਾ ਔਖਾ ਹੋ ਸਕਦਾ ਹੈ ਕਿ ਕਿਹੜੀ ਦਵਾਈ ਕਦੋਂ ਅਤੇ ਕਿਵੇਂ ਲੈਣੀ ਹੈ, ਅਤੇ ਉਹਨਾਂ ਦੇ ਮਾੜੇ ਪ੍ਰਭਾਵ ਕੀ-ਕੀ ਹੋ ਸਕਦੇ ਹਨ। ਤੁਹਾਡੇ ਲਈ ਹੇਠ ਕੁੱਝ ਜਾਣਕਾਰੀ ਹੈ ਜਿਸ ਨਾਲ ਤੁਹਾਨੂੰ ਆਪਣੀਆਂ ਦਵਾਈਆਂ ਨੂੰ ਸਮਝਣ ਲਈ ਅਤੇ ਉਹਨਾਂ ਦੀ ਸੁਚੱਜੀ ਵਰਤੋਂ ਕਰਨ ਲਈ ਮਦਦ ਮਿਲ ਸਕਦੀ ਹੈ।

Download ਦਵਾਈਆਂ

ਸਹਿਯੋਗੀ (ਕੰਪਲਿਮੈਂਟਰੀ) ਥੈਰੇਪੀ ਨਾਲ ਇਲਾਜ

ਦਰਦ ਨੂੰ ਘਟਾਉਣ ਦੇ ਸੰਬੰਧ ਵਿੱਚ ਸਹਿਯੋਗੀ ਇਲਾਜ ਦੇ ਤਰੀਕੇ ਵੀ ਮਦਦ ਕਰ ਸਕਦੇ ਹਨ। ਇਹਨਾਂ ਵਿੱਚੋਂ ਕੁਝ ਥੈਰੇਪੀਆਂ ਜੋ ਸੋਜਿਸ਼ ਨੂੰ ਘਟਾ ਸਕਦੀਆਂ ਹਨ, ਦਰਦ ਦੇ ਕਾਰਨ ਮਾਸਪੇਸ਼ੀਆਂ ਦੇ ਤਣਾਅ ਨੂੰ ਘਟਾ ਸਕਦੀਆਂ ਹਨ, ਜਾਂ ਪੂਰੀ ਤਰ੍ਹਾਂ ਨਾਲ ਆਰਾਮ ਕਰਨ ਦੇ ਸਹਾਈ ਹੋ ਸਕਦੀਆਂ ਹਨ। ਦੂਸਰਾ ਤੁਹਾਡੇ ਸਰੀਰ ਦੇ ਰਸਾਇਣਾਂ ਨੂੰ ਕਿਰਿਆਸ਼ੀਲ ਕਰਨ ਵਿੱਚ ਮਦਦ ਕਰ ਸਕਦੇ ਹਨ ਜੋ ਦਰਦ ਦੀਆਂ ਦਵਾਈਆਂ ਅਤੇ ਹੋਰ ਡਾਕਟਰੀ ਇਲਾਜਾਂ ਦੇ ਚੰਗੇ ਪ੍ਰਭਾਵਾਂ ਨੂੰ ਵਧਾਉਂਦੇ ਹਨ। ਤੁਸੀਂ " ਸਹਿਯੋਗੀ (ਕੰਪਲਿਮੈਂਟਰੀ) ਥੈਰੇਪੀ" ਅਤੇ " ਅਲਟੱਰਨਿਟੇਵ (ਵਿਕਲਪਕ) ਥੈਰੇਪੀ" ਸੁਣੇ ਹੋਣਗੇ ਜੋ ਲੱਗਭਗ ਇੱਕੋ ਚੀਜ਼ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦੋਹਾਂ ਨੂੰ "ਕੰਪਲਿਮੈਂਟਰੀ ਅਤੇ ਅਲਟੱਰਨਿਟੇਵ ਮੈਡਿਸਿੰਨ" (CAMs) ਵਿੱਚ ਜੋੜਿਆ ਜਾ ਸਕਦਾ ਹੈ। ਹਾਲਾਂਕਿ, ਇਨ੍ਹਾਂ ਦੋਨਾਂ ਵਿੱਚ ਇੱਕ ਖਾਸ ਅੰਤਰ ਹੈ:

  • ਇੱਕ ਸਹਿਯੋਗੀ (ਕੰਪਲਿਮੈਂਟਰੀ) ਥੈਰੇਪੀ ਅਕਸਰ ਆਮ ਡਾਕਟਰੀ ਇਲਾਜ ਦੇ ਨਾਲ ਵਰਤੀ ਜਾਂਦੀ ਹੈ।
  • ਇੱਕ ਵਿਕਲਪਕ (ਅਲਟੱਰਨਿਟੇਵ) ਥੈਰੇਪੀ ਦੀ ਵਰਤੋਂ ਆਮ ਤੌਰ 'ਤੇ ਮਿਆਰੀ ਡਾਕਟਰੀ ਇਲਾਜ ਦੇ ਬਦਲ ਵਜੋਂ ਕੀਤੀ ਜਾਂਦੀ ਹੈ।
Download ਸਹਿਯੋਗੀ (ਕੰਪਲਿਮੈਂਟਰੀ) ਥੈਰੇਪੀ ਨਾਲ ਇਲਾਜ

ਸਿਹਤ ਸੰਭਾਲ ਦੇ ਮਾਹਿਰਾਂ ਨਾਲ ਸੰਪਰਕ

ਗੰਭੀਰ ਦਰਦ ਦੇ ਨਾਲ ਜੂਝਣ ਵਿੱਚ ਅਕਸਰ ਕਈ ਸਿਹਤ ਸੰਭਾਲ ਮਾਹਿਰਾਂ ਨਾਲ ਤਾਲਮੇਲ ਬਣਾਉਣਾ ਸ਼ਾਮਿਲ ਹੁੰਦਾ ਹੈ। ਕਈ ਵਾਰ ਤੁਹਾਡੇ ਨਾਲ ਸਕਾਰਾਤਮਕ ਤਰੀਕੇ ਨਾਲ ਗੱਲਬਾਤ ਕਰਨਗੇ ਅਤੇ ਹੋਰ ਸਮੇਂ ਤੁਹਾਡੇ ਆਪਸ ਵਿੱਚ ਮਤਭੇਦ ਵੱਧ ਸਕਦੇ ਹਨ ਅਤੇ ਤੁਹਾਡੇ ਦੋਹਾਂ ਦੇ ਵੱਖ-ਵੱਖ ਨਿਸ਼ਾਨੇ ਬਣ ਸਕਦੇ ਹਨ। ਇਹ ਸਥਿਤੀ ਉਦੋਂ ਹੋਰ ਵੀ ਔਖੀ ਹੋ ਜਾਂਦੀ ਹੈ ਜਦੋਂ ਤੁਸੀਂ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝਦੇ ਅਤੇ ਇੱਕ ਦੁਭਾਸ਼ੀਏ (ਪੇਸ਼ੇਵਰ ਜਾਂ ਦੋਸਤ/ਪਰਿਵਾਰਕ ਮੈਂਬਰ) ਦੀ ਵਰਤੋਂ ਕਰਦੇ ਹੋ। ਤੁਹਾਡੇ ਸਿਹਤ ਸੰਭਾਲ ਮਾਹਿਰ ਨੂੰ ਇਲਾਜ ਬਾਰੇ ਕੋਈ ਰਾਏ ਜਾਂ ਫੈਸਲੇ ਲੈਣ ਵੇਲੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਨਾਲ ਚੰਗੀ ਤਰ੍ਹਾਂ ਸਹਿਯੋਗ ਕਰਨ ਦੀ ਲੋੜ ਹੋਵੇਗੀ। ਆਪਣੇ ਸਿਹਤ ਸੰਭਾਲ ਦੇ ਮਾਹਿਰ ਨਾਲ ਸੁਚੱਜੇ ਤਰੀਕੇ ਨਾਲ ਗੱਲਬਾਤ ਕਰਨ ਦੇ ਤਰੀਕੇ ਨੂੰ ਚੰਗੀ ਤਰ੍ਹਾਂ ਸਮਝਣ ਨਾਲ ਤੁਹਾਡੀ ਵਧੀਆ ਦੇਖਭਾਲ ਹੋ ਸਕੇਗੀ। ਇਸ ਸੰਦਰਭ ਦੇ ਵਿੱਚ ਮੁਲਾਕਾਤਾਂ ਦੌਰਾਨ ਤੁਹਾਡੇ ਜਾਂ ਕਿਸੇ ਪਰਿਵਾਰਕ ਮੈਂਬਰਾਂ ਲਈ ਕੁੱਝ ਨੀਤੀਆਂ ਲਾਹੇਵੰਦ ਹੋ ਸਕਦੀਆਂ ਹਨ।

Download ਸਿਹਤ ਸੰਭਾਲ ਦੇ ਮਾਹਿਰਾਂ ਨਾਲ ਸੰਪਰਕ

“ਸਟਿੱਗਮਾ” (ਅਰਥਾਤ ਵਿਤਕਰਾਬਾਜ਼ੀ)

ਸਟਿੱਗਮਾ ਜਾਂ ਵਿਤਕਰਾਬਾਜ਼ੀ ਉਦੋਂ ਹੁੰਦੀ ਹੈ ਜਦੋਂ ਕਿਸੇ ਨਾਲ ਉਸ ਦੇ ਸੱਭਿਆਚਾਰ, ਲੰਿਗ, ਨਸਲ, ਆਰਥਕ ਜਾਂ ਸਮਾਜਕ ਰੁਤਬਾ, ਜਾਂ ਹੋਰ ਕਿਸੇ ਪਹਿਲੂ ਦੇ ਆਧਾਰ ‘ਤੇ ਵਿਤਕਰਾ ਭਰੇ ਵਤੀਰਾ ਜਾਂ ਦੁਰਵਿਵਹਾਰ ਕੀਤਾ ਜਾਂਦਾ ਹੈ। ਗੰਭੀਰ ਦਰਦ ਤੋਂ ਪੀੜਤ ਲੋਕ ਪਰਿਵਾਰ, ਦੋਸਤਾਂ, ਅਤੇ ਕਈ ਹੋਰਾਂ ਤੋਂ ਵਿਤਕਰੇਬਾਜ਼ੀ ਦਾ ਅਨੁਭਵ ਕਰਦੇ ਹਨ। ਇਨ੍ਹਾਂ ਹਲਾਤਾਂ ਦਾ ਸਾਹਮਣਾ ਕਰਦਿਆਂ ਸਭ ਤੋਂ ਵੱਧ ਮੁਸ਼ਕਿਲ ਉਦੋਂ ਹੋ ਸਕਦੀ ਹੈ ਜਦੋਂ ਸਹਿਤ ਸੰਭਾਲ ਮਾਹਰ ਵੀ ਇਸ ਵਿਤਕਰੇਬਾਜ਼ੀ ਵਿੱਚ ਸ਼ਾਮਲ ਹੁੰਦੇ ਹਨ।

Download “ਸਟਿੱਗਮਾ” (ਅਰਥਾਤ ਵਿਤਕਰਾਬਾਜ਼ੀ)