ਜਾਣਕਾਰੀ ਸ਼ੀਟਾਂ ਡਾਊਨਲੋਡ ਕਰੋ

"ਫਲੇਰ ਅੱਪ" (ਭਾਵ ਦਰਦ ਦੀ ਤੀਬਰ ਚੀਸ ਉੱਠਣੀ)

ਜਿਹੜਾ ਵਿਅਕਤੀ ਦਰਦ ਨਾਲ ਜੂਝ ਰਿਹਾ ਹੁੰਦਾ ਹੈ ਉਸਦੇ ਦਰਦ ਦੀ ਪੀੜਾ ਵਧਦੀ-ਘਟਦੀ ਰਹਿੰਦੀ ਹੈ। ਜਦੋਂ ਅਸੀਂ ਜ਼ਿਆਦਾ ਦਰਦ ਦੇ ਦੌਰ ਵਿੱਚੋਂ ਲੰਘਦੇ ਹਾਂ ਤਾਂ ਇਸ ਸਮੇਂ ਨੂੰ "ਫਲੇਰ ਅੱਪ" ਕਿਹਾ ਜਾਂਦਾ ਹੈ। ਇਹ ਹਰ ਇੱਕ ਵਾਰੀ ਸਪੱਸ਼ਟ ਨਹੀਂ ਹੁੰਦਾ ਕਿ ਭਿਆਨਕ ਦਰਦ ਹੋਣ ਦਾ ਕਾਰਨ ਕੀ ਹੈ ਕਿਉਂਕਿ ਇਸਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਤੁਸੀਂ ਉਹਨਾਂ ਕਾਰਣਾਂ ਨੂੰ ਰੋਕ ਸਕਦੇ ਹੋ ਪਰ ਕਈ ਵਾਰ ਰੋਕਣ ਦਾ ਕੋਈ ਚਾਰਾ ਨਹੀਂ ਹੁੰਦਾ।

Download "ਫਲੇਰ ਅੱਪ" (ਭਾਵ ਦਰਦ ਦੀ ਤੀਬਰ ਚੀਸ ਉੱਠਣੀ)

ਖੁਰਾਕ ਅਤੇ ਪੋਸ਼ਣ

ਅਸੀਂ ਜਿਹੜੀ ਖੁਰਾਕ ਖਾਂਦੇ ਹਾਂ ਉਹ ਸਾਡੀ ਸਿਹਤ ਅਤੇ ਤੰਦਰੁਸਤੀ ਦਾ ਇੱਕ ਅਹਿਮ ਹਿੱਸਾ ਹੈ। ਹਾਲਾਂਕਿ ਇੱਥੇ ਬਹੁਤ ਸਾਰੀਆਂ ਨਿਰਣਾਇਕ ਖੋਜਾਂ ਨਹੀਂ ਹਨ ਜੋ ਇਹ ਦੱਸਦੀਆਂ ਹਨ ਕਿ ਦਰਦ ਦੇ ਨਾਲ ਜਿਉਣ ਵਾਲੇ ਲੋਕਾਂ ਨੂੰ ਦਰਦ ਦੇ ਨਿਪਟਾਰੇ ਲਈ ਕੀ ਖਾਣਾ ਚਾਹੀਦਾ ਹੈ ਜਾਂ ਕੀ ਨਹੀਂ ਖਾਣਾ ਚਾਹੀਦਾ ਹੈ। ਦਰਦ ਨੂੰ ਘਟਾਉਣ ਲਈ ਅਜਿਹਾ ਕੋਈ ਪਦਾਰਥ ਨਹੀਂ ਹੈ ਜਿਸ ਵਿੱਚ 'ਕਿਓਰ ਆਲ’ (“cure all”) ਸ਼ਾਮਿਲ ਹੋਵੇ ਜਿਸਦਾ ਮਤਲਬ ਇਹ ਹੈ ਕਿ ਪੌਸ਼ਟਿਕ ਖੁਰਾਕ ਖਾਣ ਨਾਲ ਚੰਗੇ ਪ੍ਰਭਾਵ ਸਾਡੇ ਵਿਅਕਤੀਗਤ ‘ਤੇ ਨਿਰਭਰ ਹੁੰਦੇ ਹਨ ਭਾਵ ਸਾਡੇ ਸਰੀਰ ਦੀ ਸਿਹਤਯਾਬੀ ਲਈ ਢੁਕਵੀਂ ਖੁਰਾਕ ਦੀ ਨਿਸ਼ਾਨਦੇਹੀ ਕਰਨ ਲਈ ਵੱਖੋ-ਵੱਖਰੇ ਤਜਰਬੇ ਕਰਨ ਲਈ ਕੁੱਝ ਸਮਾਂ ਲੱਗ ਸਕਦਾ ਹੈ।

Download ਖੁਰਾਕ ਅਤੇ ਪੋਸ਼ਣ

ਦਰਦ ਨਾਲ ਜਿਉਣ ਵਾਲੇ ਨਾਬਾਲਗ

ਗੰਭੀਰ ਦਰਦ ਦੇ ਨਾਲ ਜਿਉਣਾ ਬਹੁਤ ਔਖਾ ਹੈ। ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਤੁਹਾਨੂੰ ਇਸ ਬਾਰੇ ਨਾ ਪਤਾ ਹੋਵੇ ਕਿ ਮਦਦ ਲਈ ਕਿੱਥੇ ਜਾਂ ਕਿਸ ਕੋਲ ਜਾਣਾ ਹੈ। ਦਰਦ ਦੇ ਨਾਲ ਜਿਉਣ ਕਾਰਨ ਤੁਹਾਡੇ ਤੇ ਹੋਣ ਵਾਲੇ ਸਰੀਰਕ, ਮਨੋਵਿਗਿਆਨਕ, ਅਤੇ ਵਿੱਤੀ ਹਾਲਾਤਾਂ ਦੇ ਪ੍ਰਭਾਵਾਂ ਨੂੰ ਵੀ ਮਹਿਸੂਸ ਕਰ ਸਕਦੇ ਹੋ। ਇਸ ਨਾਲ ਸਕੂਲ ਜਾਣਾ, ਰਿਸ਼ਤੇ ਕਾਇਮ ਰੱਖਣੇ ਜਾਂ ਸਮਾਜਿਕ ਸਰਗਰਮੀਆਂ ਵਿੱਚ ਹਿੱਸਾ ਲੈਣਾ ਵੀ ਮੁਸ਼ਕਲ ਹੋ ਸਕਦਾ ਹੈ। ਤੁਹਾਨੂੰ ਇਕਾਗਰਤਾ, ਨੀਂਦ, ਅਤੇ ਥਕਾਵਟ ਨਾਲ ਵੀ ਜਦੋ-ਜਹਿਦ ਕਰਨੀ ਪੈ ਸਕਦੀ ਹੈ।

Download ਦਰਦ ਨਾਲ ਜਿਉਣ ਵਾਲੇ ਨਾਬਾਲਗ

ਦਰਦ ਨਾਲ ਨਿਜੱਠਣ ਲਈ ਕੌਂਸਲਰ (ਅਰਥਾਤ ਮਾਨਸਿਕ ਸਿਹਤ ਦਾ ਸਲਾਹਕਾਰ) ਦੀ ਭੂਮਿਕਾ

ਗੰ ਭੀ ਰ ਦਰਦ ਨਾਲ ਜੂਝ ਰਹੇ ਲੋਕਾਂ ਲਈ ਐਂਗਜ਼ਾਇਟੀ (ਭਾਵ ਤੀਬਰ ਚਿੰਤਾ/ਬੇਚੈਨੀ) ਅਤੇ ਡਿਪ੍ਰੈਸ਼ਨ (ਭਾਵ ਗੰ ਭੀਰ ਉਦਾਸੀ/ਬੇਦੀ) ਤੋ ਪੀੜਤ ਹੋਣਾ ਆਮ ਗੱਲ ਹੈ। ਜਦੋਂ ਅਸੀਂ ਦਰਦ ਦੇ ਨਾਲ ਜੀ ਰਹੇ ਹਾਂ ਤਾਂ ਸਾਡੇ ਮਨ ਵਿੱਚ ਨਕਾਰਾਤਮਕ ਵਿਚਾਰ ਭਰਦੇ ਹਨ ਅਤੇ ਇਹ ਚਿੰਤਾ ਹੁੰਦੀ ਹੈ ਕਿ ਦਰਦ ਕਿੰਨਾ ਚਿਰ ਰਹੇਗਾ ਜਾਂ ਇਹ ਕਿੰਨਾ ਭਿਆਨਕ ਹੋਵੇਗਾ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਇਸ ਔਕੜ ਕਰਕੇ ਉਦਾਸੀ ਅਤੇ ਗੁੱਸਾ ਮਹਸੂਸ ਕਰਨਾ ਸਵਭਾਵਿਕ ਹੈ ਕਿ "ਕੰਮ ਪੇਇਨ" ਕਾਰਨ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾ ਜਾਂਦੀ ਹੈ। ਦੋਸਤਾਂ ਅਤੇ ਪਰਿਵਾਰ ਦੇ ਸਹਾਰੇ ਅਤੇ ਕਈ ਤਰੀਕਿਆਂ ਦੀ ਵਰਤੋਂ ਕਰਨ ਨਾਲ ਜਾਂ ਸਥਾਨਕ "ਸਪੋਟ ਗਰੁਪ" ਵਿੱਚ ਸ਼ਾਮਲ ਹੋਣ ਨਾਲ ਤੁਹਾਨੂੰ ਦਰਦ ਦਾ ਮੁਕਾਬਲਾ ਕਰਨ ਦੇ ਤੌਰ-ਤਰੀਕਿਆਂ ਦੀ ਸਮਝ ਵਧ ਸਕਦੀ ਹੈ। ਕਈ ਵਾਰ ਕਿਸੇ ਹੋਰ ਵਿਅਕਤੀ ਤੋਂ ਸੁਝਾਅ ਅਤੇ ਸਹਾਇਤਾ ਲਾਹੇਵੰਦ ਹੋ ਸਕਦੀ ਹੈ। ਇਹ ਖਾਸ ਤੌਰ 'ਤੇ ਸੱਚ ਹੁੰਦਾ ਹੈ ਜਦੋਂ ਸਾਡੀ ਮਾਨਸਿਕ ਸਿਹਤ ਸਾਨੂੰ ਪਰੇਸ਼ਾਨੀ ਦਿੰਦੀ ਹੈ ਜਾਂ ਜ਼ਿੰਦਗੀ ਦੇ ਕੁਝ ਖੇਤਰਾਂ ਵਿੱਚ ਰੁਕਾਵਟ ਬਣਦੀ ਹੈ। ਜਦੋਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਵਿੱਚ 'ਫਸੇ ਹੋਏ' ਮਹਸੂਸ ਕਰਦੇ ਹੋ ਤਾਂ ਜ਼ਿੰਦਗੀ ਦੀਆਂ ਹੋਰ ਲੋੜਾਂ ਨੂੰ ਮੁੱਖ ਕਰਨ ਵਿੱਚ ਮੁਸ਼ਕਲ ਬਣ ਜਾਂਦੀ ਹੈ। ਇਸ ਵੇਲੇ ਕਸਲਰ ਨਾਲ ਗੱਲ ਕਰਨ ਨਾਲ ਦਰਦ ਨਾਲ ਨਿਜੱਠਣ ਦੇ ਨਾਲ ਆਪਣੀ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਿਆ ਜਾ ਸਕਦਾ ਹੈ|

Download ਦਰਦ ਨਾਲ ਨਿਜੱਠਣ ਲਈ ਕੌਂਸਲਰ (ਅਰਥਾਤ ਮਾਨਸਿਕ ਸਿਹਤ ਦਾ ਸਲਾਹਕਾਰ) ਦੀ ਭੂਮਿਕਾ

ਨੀਂਦ

ਕੰਮ ਪੇਇਨ (ਅਰਥਾਤ ਗੰਭੀਰ ਦਾਦ) ਨਾਲ ਜੀਵਨ ਯਾਪਨ ਕਰਕੇ ਕਈ ਵਾਰ ਅਰਾਮਦਾਇਕ ਨੀਂਦ ਲੈਣਾ ਵੀ ਮੁਸ਼ਕਲ ਹੋ ਸਕਦਾ ਹੈ। ਦਰਦ ਕਰਕੇ ਸੌਣਾ ਵੀ ਮੁਸ਼ਕਲ ਹੋ ਸਕਦਾ ਹੈ ਅਤੇ ਜਦੋਂ ਨੀਂਦ ਆ ਵੀ ਜਾਂਦੀ ਹੈ ਤਾਂ ਰਾਤ ਦੌਰਾਨ ਵਾਰ-ਵਾਰ ਜਾਗਣ ਦੀ ਸੰਭਾਵਨਾ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਕਈਆਂ ਨੂੰ ਨੀਂਦ ਆਉਣ ਦੇ ਬਾਵਜੂਦ ਉਸ ਨੀਂਦ ਦੀ ਗੁਣਵੱਤਾ ਕਮ ਹੋ ਸਕਦੀ ਹੈ, ਜਿਸ ਕਰਕੇ ਸੌਣ ਦੇ ਬਾਵਜੂਦ ਥਕਾਵਟ ਮਹਸੂਸ ਹੋ ਸਕਦੀ ਹੈ। ਦਰਦ ਅਤੇ ਨੀਂਦ ਆਪਸ ਵਿੱਚ ਇੱਕ ਵਿਲੱਖਣ ਤਰੀਕੇ ਨਾਲ ਜੁੜੇ ਹੋਏ ਹਨ। ਇਸ ਕਰਕੇ ਆਪਣੀ ਨੀਂਦ ਦੀ ਗੁਣਵੱਤਾ ਨੂੰ ਸੁਧਾਰ ਕੇ ਤੁਸੀਂ ਆਪਣੇ ਦਰਦ ਨੂੰ ਘਟਾਉਣ ਵਿੱਚ ਸਫਲ ਹੋ ਸਕਦੇ ਹੋ।

Download ਨੀਂਦ

ਮਾਈਡਫੁਲਨੈਸ (ਅਰਥਾਤ ਸੁਚੇਤ ਧਿਆਨ ਨਾਲ ਧਿਉਣਾ)

ਕਦੇ-ਕਦਾਈ ਗੰਭੀਰ ਦਰਦ ਨਾਲ ਜਿਉਣ ਕਾਰਣ ਸਾਡੇ ‘ਤੇ ਅਜਿਹਾ ਮਾਨਜਸਕ ਬੋਝ ਪੈ ਸਕਦਾ ਹੈ ਿੋ ਸਹਾਰਨਾ ਕਾਫ਼ੀ ਔਖਾ ਹੋ ਸਕਦਾ ਹੈ। ਦਰਦ ਕਰਕੇ ਜਸਰਫ਼ ਤੁਹਾਡੇ ਸਰੀਰ ਤੇ ਨਹੀਂ ਕਜਹਰ ਵਾਪਰਦਾ ਬਲਜਕ ਦਰਦ ਨ ੰ ਰੋਕਣ ਦਾ ਤਰੀਕਾ ਲੱਭ-ਲੱਭ ਕੇ ਤੁਹਾਡੇ ਮਨ ਤੇ ਵੀ ਮਾਨਜਸਕ ਪੀੜਾ ਮਜਹਸ ਸ ਹੋ ਸਕਦਾ ਹੈ। ਮਾਈਡਫੁਲਨੈਸ ਹੀ ਇੱਕ ਅਜਿਹਾ ਸਾਧਨ ਹੈ ਜਿਸਦੀ ਵਰਤੋਂ ਅਸੀਂ ਆਪਣੇ ਮਨ ਨ ੰ ਸੰਤੁਜਲਤ ਅਤੇ ਤੰਦਰੁਸਤ ਰੱਖਣ ਲਈ ਵਰਤ ਸਕਦੇ ਹਾਂ। 

Download ਮਾਈਡਫੁਲਨੈਸ (ਅਰਥਾਤ ਸੁਚੇਤ ਧਿਆਨ ਨਾਲ ਧਿਉਣਾ)

ਮਾਨਸਿਕ ਤਣਾਅ ਅਤੇ ਸਰੀਰ

ਮਾਨਸਿਕ ਤਣਾਅ ਦੀ ਸਥਿਤੀ ਉਦੋਂ ਬਣਦੀ ਹੈ ਜਦੋਂ ਤੁਹਾਡੇ ਦਿਮਾਗ ਅਤੇ ਸਰੀਰ ਕਿਸੇ ਵਿਸ਼ੇਸ਼ ਖਤਰੇ ਨੂੰ ਮਹਿਸੂਸ ਕਰਦੇ ਹਨ। ਇਸ ਤਣਾਅ ਨੂੰ ਇੱਕ ਕੁਦਰਤੀ ਪ੍ਰਕਿਰਿਆ ਵਜੋਂ ਸਮਝਣ ਨਾਲ ਤਣਾਅਪੂਰਨ ਹਲਾਤਾਂ ਨਾਲ ਨਜਿੱਠਣ ਦੀ ਤੁਹਾਡੀ ਕਾਫੀ ਮਦਦ ਹੋ ਸਕਦੀ ਹੈ।

ਜੇ ਤੁਸੀਂ ਉਨ੍ਹਾਂ ਹਲਾਤਾਂ ਨੂੰ ਪਛਾਨਣਾ ਸਿੱਖਦੇ ਹੋ ਜੋ ਤੁਹਾਡੇ ਅੰਦਰ ਮਾਨਸਿਕ ਤਣਾਅ ਪੈਦਾ ਕਰਦੀਆਂ ਹਨ ਤਾ ਤੁਸੀਂ ਇਸ ਗੱਲ ਵੱਲ ਧਿਆਨ ਦੇ ਕੇ ਸਮਝ ਸਕਦੇ ਹੋ ਕਿ ਤਣਾਅਪੂਰਨ ਹਲਾਤਾਂ ਵੇਲੇ ਤੁਹਾਡੇ ਦਿਮਾਗ ਅਤੇ ਸਰੀਰ ਕਿਹੋ ਜਿਹੀ ਪ੍ਰਤੀਕਰਮ ਦਿੰਦੇ ਹਨ। ਇਸ ਸਾਰੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਣ ਨਾਲ ਤਣਾਅਪੂਰਨ ਹਲਾਤਾਂ ਨਾਲ ਨਜਿੱਠਣ ਲਈ ਉਸਾਰੂ ਅਤੇ ਅਸਰਦਾਇਕ ਤਰੀਕੇ ਪੈਦਾ ਕਰ ਸਕਦੇ ਹੋ।

Download ਮਾਨਸਿਕ ਤਣਾਅ ਅਤੇ ਸਰੀਰ

ਰਿਜ਼ਿਲੀਐਂਸ ਅਰਥਾਤ ਮੁਸੀਬਤਾਂ ਨਾਲ ਨਜਿੱਠਣ ਦਾ ਹੁਨਰ

ਲੰਬੇ ਸਮੇਂ ਦੇ ਦਰਦ ਦੇ ਨਾਲ ਜਿਉਣ ਵੇਲੇ ਆਪਣੀ ਰਿਜ਼ਿਲੀਐਂਸ ਨੂੰ ਬਣਾਈ ਰੱਖਣਾ ਇੱਕ ਅਹਿਮ ਗੁਣ ਹੈ। ਰਿਜ਼ਿਲੀਐਂਸ ਸਾਨੂੰ ਕਿਸੇ ਮੁਸੀਬਤ ਆਉਣ ‘ਤੇ ਇਸਦਾ ਸਾਹਮਣਾ ਕਰਨ ਲਈ ਆਪਣੇ ਵਿਹਾਰ ਨੂੰ ਇਸਦੇ ਅਨੁਸਾਰ ਢਾਲਣ ਦਾ ਇੱਕ ਤਰੀਕਾ ਹੈ। ਰਿਜ਼ਿਲੀਐਂਸ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸਨੂੰ ਆਪਣੇ ਜੀਵਨ ਤੇ ਲਾਗੂ ਕਰਨ ਬਾਰੇ ਸਿੱਖ ਸਕਦੇ ਹਾਂ। ਜਦੋਂ ਅਸੀਂ ਆਪਣੀਆਂ ਮੁਸੀਬਤਾਂ ਤੇ ਕਾਬੂ ਪਾਉਣਾ ਸਿੱਖ ਜਾਂਦੇ ਹਾਂ ਤਾਂ ਅਸੀਂ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਇਸਦੇ ਹੋਰ ਵੀ ਜ਼ਿਆਦਾ ਅਨੁਕੂਲ ਬਣ ਜਾਂਦੇ ਹਾਂ ਅਤੇ ਇਸਦੇ ਨਤੀਜਿਆਂ ‘ਤੇ ਸਵੈ-ਪੜਚੋਲ ਵੀ ਕਰ ਸਕਦੇ ਹਾਂ। ਇਸ ਨੂੰ “ਪੋਸਟ-ਟ੍ਰੌਮੈਟਿਕ ਗ੍ਰੋਥ” ਭਾਵ ‘ਸਦਮੇ ਤੋਂ ਬਾਅਦ’ ਹੋਣ ਵਾਲੇ ਚੰਗੇ ਨਤੀਜੇ ਵੀ ਕਿਹਾ ਜਾਂਦਾ ਹੈ।

Download ਰਿਜ਼ਿਲੀਐਂਸ ਅਰਥਾਤ ਮੁਸੀਬਤਾਂ ਨਾਲ ਨਜਿੱਠਣ ਦਾ ਹੁਨਰ

ਸਰੀਰਕ ਹਿਲਜੁਲ ਅਤੇ ਕਸਰਤ

ਸਰੀਰਕ ਹਿਲਜੁਲ ਅਤੇ ਕਸਰਤ ਦਰਦ ਨਾਲ ਜੂਝ ਰਹੇ ਲੋਕਾਂ ਲਈ ਦਵਾਈ ਦਾ ਵੀ ਕੰਮ ਕਰ ਸਕਦੀਆਂ ਹਨ। ਪਰ ਦਵਾਈ ਦੀ ਤਰ੍ਹਾਂ ਤੁਹਾਨੂੰ ਤੁਹਾਡੇ ਲਈ ਕੰਮ ਕਰਨ ਵਾਲੀ ਕਿਸੇ ਢੁੱਕਵੀਂ ਅਤੇ ਅਸਰਦਾਰ ਕਸਰਤ ਨੂੰ ਲੱਭਣ ਵਿੱਚ ਕੁੱਝ ਸਮਾਂ ਜਰੂਰ ਲੱਗ ਸਕਦਾ ਹੈ। ਇਸੇ ਤਰੀਕੇ ਨਾਲ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਕਿਸੇ ਕਸਰਤ ਨੂੰ ਇਲਾਜ ਦੇ ਤੌਰ ‘ਤੇ ਕਰਦੇ ਹੋ ਤਾਂ ਤੁਸੀਂ ਇਸ ਕਸਰਤ ਨੂੰ ਇੱਕ ਪੂਰੇ ਦਿਨ ਵਿੱਚ ਕਿੰਨੀ ਵਾਰ ਕੀਤਾ ਹੈ ਅਤੇ ਇਸਨੂੰ ਕਰਨ ਵਿੱਚ ਤੁਹਾਨੂੰ ਕਿਨ੍ਹਾਂ ਸਮਾਂ ਲੱਗਿਆ ਹੈ। ਤੁਸੀਂ ਇਹ ਕੋਸ਼ਿਸ਼ ਕਰੋ ਕਿ ਹਰ ਰੋਜ਼ ਇੱਕੋ ਜਿਹੀਆਂ ਕਸਰਤਾਂ ਕਰਨ ਦੀ ਬਜਾਏ ਅਲੱਗ-ਅਲੱਗ ਤਰੀਕੇ ਦੀਆਂ ਕਸਰਤਾਂ ਨੂੰ ਅਜ਼ਮਾਉ ।

Download ਸਰੀਰਕ ਹਿਲਜੁਲ ਅਤੇ ਕਸਰਤ

ਸਵੈ-ਵਕਾਲਤ

ਸਵੈ-ਵਕਾਲਤ ਆਪਣੀਆਂ ਜਰੂਰਤਾਂ ਲਈ ਅਵਾਜ਼ ਉਠਾਉਣ ਦਾ ਤਰੀਕਾ ਹੈ। ਇਹ ਗੰਭੀਰ ਦਰਦ ਤੋਂ ਪੀੜ੍ਹਤ ਲੋਕਾਂ ਲਈ ਅਹਿਮੀਅਤ ਇਸ ਕਰਕੇ ਰੱਖਦਾ ਹੈ ਕਿਉਂਕਿ ਦਰਦ ਅਕਸਰ ਇੱਕ ਅਦਿੱਖ ਬਿਮਾਰੀ ਹੈ ਜਿਸ ਦੇ ਕਾਰਨ ਦੂਸਰੇ ਲੋਕਾਂ ਨੂੰ ਆਪਣੇ ਆਪ ਨਹੀਂ ਪਤਾ ਲੱਗਦਾ ਕਿ ਉਹ ਤੁਹਾਡੀ ਕਿਸ ਤਰ੍ਹਾਂ ਅਤੇ ਕਦੋਂ ਮਦਦ ਕਰਨ। ਇਸ ਕਰਕੇ ਗੰਭੀਰ ਦਰਦ ਦੇ ਪੀੜ੍ਹਤਾਂ ਲਈ ਆਪਣੀ ਆਵਦੀ ਵਕਾਲਤ ਕਰਨੀ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ।

Download ਸਵੈ-ਵਕਾਲਤ

ਸੋਗ ਅਤੇ ਵਿਛੋੜਾ

ਕਿਸੇ ਦੇ ਵਿਛੋੜੇ ਦੇ ਦੁੱਖ ਕਰਕੇ ਸੋਗ ਮਹਿਸੂਸ ਹੋਣਾ ਇੱਕ ਆਮ ਪ੍ਰਤੀਕਿਰਿਆ ਹੈ। ਗੰਭੀਰ ਦਰਦ ਦੇ ਕਰਕੇ ਤੁਹਾਡੀ ਆਪਣੀ ਜਿੰਦਗੀ ਵਿੱਚ ਆਏ ਨਿਘਾਰ ਕਾਰਣ ਆਪਣੀ ਪੁਰਾਣੀ ਜਿੰਦਗੀ ਨੂੰ ਯਾਦ ਕਰਦਿਆਂ ਵੀ ਸੋਗ ਮਹਿਸੂਸ ਹੋਣਾ ਸੁਭਾਵਿਕ ਹੈ। ਦਰਦ ਨਾਲ ਜਿਉਣ ਕਾਰਨ ਤੁਹਾਨੂੰ ਵੀ ਮਹਿਸੂਸ ਹੋ ਸਕਦਾ ਹੈ ਕਿ ਤੁਸੀਂ ਆਪਣੀ ਪਛਾਣ ਗੁਆ ਚੁੱਕੇ ਹੋ ਅਤੇ ਇਸ ਕਰਕੇ ਤੁਹਾਡਾ ਰਹਿਣ-ਸਹਿਣ ਦਾ ਤਰੀਕਾ, ਕੰਮ ਕਰਨ ਦੀ ਕਬੀਲਿਅਤ ਜਾਂ ਤੁਹਾਡੇ ਰਿਸ਼ਤਿਆਂ ਵਿੱਚ ਵੀ ਨਿਘਾਰ ਆਇਆ ਹੈ। ਨਤੀਜੇ ਵਜੋਂ ਅਚਾਨਕ ਨਾਲ ਕੁੱਝ ਭਾਵਨਾਵਾਂ ਵੀ ਉੱਭਰ ਸਕਦੀਆਂ ਹਨ ਜਿਵੇਂ ਕਿ ਸਦਮਾ, ਗੁੱਸਾ, ਅਤੇ ਉਦਾਸੀ ਜੋ ਤੁਹਾਡੀ ਦਰਦ ਨਾਲ ਨਜਿੱਠਣ ਦੀ ਸਮਰੱਥਾ ਵਿੱਚ ਵਿਘਨ ਪਾ ਸਕਦੀਆਂ ਹਨ। ਸੋਗ ਮਨਾਉਣ ਦਾ ਕੋਈ ਸਹੀ ਜਾਂ ਗਲਤ ਤਰੀਕਾ ਨਹੀਂ ਹੈ।

Download ਸੋਗ ਅਤੇ ਵਿਛੋੜਾ

“ਪੇਸਿੰਗ” (Pacing) ਰਾਹੀਂ ਆਪਣੀ ਊਰਜਾ ਦੀ ਸੰਤੁਲਿਤ ਵਰਤੋਂ

“ਪੇਸਿੰਗ” (Pacingਉਹ ਕਿਰਿਆ ਹੈ ਜਦੋਂ ਆਪਣੇ ਸਰੀਰ ਦੀ ਊਰਜਾ ਅਤੇ ਸ਼ਕਤੀ ਦੇ ਹਿਸਾਬ ਨਾਲ ਹੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਭਾਵ ਹੱਦ ਤੋਂ ਜਿਆਦਾ ਤੇਜ਼ੀ ਜਾਂ ਜ਼ੋਰ ਨਾਲ ਕੁੱਝ ਕਰਨ ਦਾ ਦੰਕੋਚ ਕਰਕੇ ਸਹਿਜ ਨਾਲ ਕਰਨਾ। “ਪੇਸਿੰਗ” ਉਹਨਾਂ ਗਤੀਵਿਧੀਆਂ ਨੂੰ ਰੋਕਣ ਦਾ ਬਹਾਨਾ ਜਾਂ ਸਲਾਹ ਨਹੀਂ ਜਿਹਨਾਂ ਨੂੰ ਤੁਸੀਂ ਖੁੱਸ਼ੀ ਅਤੇ ਚਾਹ ਦੇ ਨਾਲ ਕਰਦੇ ਹੋ ਬਲਕਿ ਇਹ ਸਿੱਖਣ ਦਾ ਤਰੀਕਾ ਹੈ ਕਿ ਤੁਸੀਂ ਓਸ ਗਤੀਵਿਧੀ ਨੂੰ ਕਿੰਨੇ ਚਿਰ ਲਈ ਜਾਂ ਕਿੰਨੇ ਜ਼ੋਰ ਨਾਲ ਬਿਨਾ ਦਰਦ ਹੁੰਦਿਆਂ ਤੋਂ ਕਰ ਸਕਦੇ ਹੋ। ਕਿਸੇ ਹੱਦ ਤਕ, ਸਮੇਂ ਦੇ ਨਾਲ-ਨਾਲ, “ਪੇਸਿੰਗ” ਤੁਹਾਨੂੰ ਇਹ ਪਤਾ ਲਗਾਉਣ ਵਿੱਚ ਮਦਦ ਕਰੇਗਾ ਕਿ ਦਰਦ ਦੇ ਵਧਣ ਤੋਂ ਪਹਿਲਾਂ ਤੁਹਾਡਾ ਸਰੀਰ ਕਿੰਨਾ ਕੁੱਝ ਕਰ ਸਕਦਾ ਹੈ। ਗਤੀਵਿਧੀਆਂ ਨੂੰ ਕਿਹੜੇ ਤਰੀਕੇ ਨਾਲ ਅਤੇ ਕਿਵੇਂ ਕਰਨ ਬਾਰੇ ਸਿੱਖਣ ਦੇ ਲਈ ਸਮਾਂ ਲੱਗਦਾ ਹੈ ਅਤੇ ਜਦੋਂ ਅਸੀਂ ਆਪਣੀਆਂ ਹੱਦਾਂ ਨੂੰ ਸੰਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦਰਦ ਦਾ ਭਿਆਨਕ ਰੂਪ (ਫਲੇਰ ਅੱਪ) ਵੀ ਦੇਖਣ ਨੂੰ ਕਦੇ ਕਦਾਈਂ ਮਿਲ ਸਕਦਾ ਹੈ।

Download “ਪੇਸਿੰਗ” (Pacing) ਰਾਹੀਂ ਆਪਣੀ ਊਰਜਾ ਦੀ ਸੰਤੁਲਿਤ ਵਰਤੋਂ

“ਸਟਿੱਗਮਾ” (ਅਰਥਾਤ ਵਿਤਕਰਾਬਾਜ਼ੀ)

ਸਟਿੱਗਮਾ ਜਾਂ ਵਿਤਕਰਾਬਾਜ਼ੀ ਉਦੋਂ ਹੁੰਦੀ ਹੈ ਜਦੋਂ ਕਿਸੇ ਨਾਲ ਉਸ ਦੇ ਸੱਭਿਆਚਾਰ, ਲੰਿਗ, ਨਸਲ, ਆਰਥਕ ਜਾਂ ਸਮਾਜਕ ਰੁਤਬਾ, ਜਾਂ ਹੋਰ ਕਿਸੇ ਪਹਿਲੂ ਦੇ ਆਧਾਰ ‘ਤੇ ਵਿਤਕਰਾ ਭਰੇ ਵਤੀਰਾ ਜਾਂ ਦੁਰਵਿਵਹਾਰ ਕੀਤਾ ਜਾਂਦਾ ਹੈ। ਗੰਭੀਰ ਦਰਦ ਤੋਂ ਪੀੜਤ ਲੋਕ ਪਰਿਵਾਰ, ਦੋਸਤਾਂ, ਅਤੇ ਕਈ ਹੋਰਾਂ ਤੋਂ ਵਿਤਕਰੇਬਾਜ਼ੀ ਦਾ ਅਨੁਭਵ ਕਰਦੇ ਹਨ। ਇਨ੍ਹਾਂ ਹਲਾਤਾਂ ਦਾ ਸਾਹਮਣਾ ਕਰਦਿਆਂ ਸਭ ਤੋਂ ਵੱਧ ਮੁਸ਼ਕਿਲ ਉਦੋਂ ਹੋ ਸਕਦੀ ਹੈ ਜਦੋਂ ਸਹਿਤ ਸੰਭਾਲ ਮਾਹਰ ਵੀ ਇਸ ਵਿਤਕਰੇਬਾਜ਼ੀ ਵਿੱਚ ਸ਼ਾਮਲ ਹੁੰਦੇ ਹਨ।

Download “ਸਟਿੱਗਮਾ” (ਅਰਥਾਤ ਵਿਤਕਰਾਬਾਜ਼ੀ)