ਜੇ ਗੰਭੀਰ ਦਰਦ ਕਰਕੇ ਤੁਸੀਂ ਕੰਮ ਕਰਨ ਦੇ ਕਾਬਿਲ ਨਹੀਂ ਰਹੇ ਤਾਂ ਤੁਸੀਂ ਸਰਕਾਰੀ ਆਮਦਨੀ ਸਹਾਇਤਾ ਲਈ ਦਰਖਾਸਤ ਦੇ ਸਕਦੇ ਹੋ।
ਜਾਣਕਾਰੀ ਸ਼ੀਟਾਂ ਡਾਊਨਲੋਡ ਕਰੋ
ਨੌਕਰੀ ਅਤੇ ਦਰਦ ਵਿੱਚ ਸੰਤੁਲਣ ਬਣਾ ਕੇ ਰੱਖਣਾ
ਗੰਭੀਰ ਦਰਦ ਨਾਲ ਜਿਉਣ ਕਾਰਨ ਤੁਹਾਡੀ ਨੌਕਰੀ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਾਂ ਦਰਦ ਤੋਂ ਪਹਿਲਾਂ ਤੁਹਾਡੇ ਚੱਲ ਰਹੇ ਰੁਜ਼ਗਾਰ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ। ਜੇ ਦਰਦ ਤੋਂ ਪੀੜ੍ਹਤ ਹੋਣ ਤੋਂ ਬਾਅਦ ਨੌਕਰੀ ਵਿੱਚ ਕੋਈ ਸਿਫਤੀ ਤਬਦੀਲੀ ਨਹੀਂ ਆਉਂਦੀ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਕੰਮ ਕਾਜ ਕਰਨ ਦੇ ਤਰੀਕਿਆਂ ਵਿੱਚ ਕੁਝ ਬਦਲਾਅ ਕਰਨ ਦੀ ਲੋੜ ਹੋਵੇ। ਜੇ ਤੁਸੀਂ ਪਹਿਲਾਂ ਚੱਲ ਰਹੇ ਕੰਮ ਨੂੰ ਜਾਰੀ ਨਹੀਂ ਰੱਖ ਸਕਦੇ ਤਾਂ ਆਮਦਨ ਦਾ ਹੋਰ ਸਰੋਤ ਲੱਭਣਾ ਇੱਕ ਹੋਰ ਵੀ ਵੱਡੀ ਤਬਦੀਲੀ ਹੋ ਸਕਦੀ ਹੈ।